Mon, 17 June 2024
Your Visitor Number :-   7118709
SuhisaverSuhisaver Suhisaver

ਸੰਚਾਰ ਤਕਨਾਲੋਜੀ ਅਤੇ ਪੱਛੜੀ ਆਬਾਦੀ -ਮੋਬਨੀ ਦੱਤਾ

Posted on:- 06-01-2016

suhisaver

ਅਨੁਵਾਦਕ: ਸਚਿੰਦਰ ਪਾਲ ‘ਪਾਲੀ’

ਅੱਜ
-ਕੱਲ ਸੰਚਾਰ ਤਕਨਾਲੋਜੀ ਜਿਵੇਂ ਕਿ ਮੋਬਾਈਲ ਫ਼ੋਨ ਨੂੰ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਇੱਕ ਸ਼ਕਤੀਸ਼ਾਲੀ ਸੰਦ ਵਜੋਂ ਮੰਨਿਆ ਜਾਂਦਾ ਹੈ, ਜੋ ਭਾਰਤ ਵਿੱਚ ਪੱਛੜੀ ਆਬਾਦੀ ਦੀ ਮਦਦ ਕਰਦਾ ਹੈ। ਇਸ ਕਰਕੇ ਬਹੁਤ ਸਾਰੇ ਗੈਰ-ਮੁਨਾਫ਼ਾ ਸੰਗਠਨ ਆਪਣੇ ਜਾਂ ਆਪਣੇ ਦੁਆਰਾ ਖ਼ਰੀਦੀ ਸੰਚਾਰ ਤਕਨਾਲੋਜੀ ਦੇ ਨਾਲ ਪੱਛੜੀ ਆਬਾਦੀ ਦੇ ਵਿਕਾਸ ਲਈ ਭਾਰਤ ਦੀ ਕਈ ਪੱਛੜੇ ਖੇਤਰਾਂ 'ਚ ਕੰਮ ਕਰ ਰਹੇ ਹਨ। ਵਿਚਾਰਿਕ ਤੌਰ ’ਤੇ ਇਹ ਸਿੱਧਾ ਇਨ੍ਫ਼ਾਰਮੇਸ਼ਨ ਤਕਨਾਲੋਜੀ ਤਰੀਕੇ ਨਾਲ ਗਰੀਬੀ ਘਟਾਉਣ, ਪੱਛੜੀ ਆਬਾਦੀ ਨੂੰ ਲਾਭ ਪਹੁੰਚਾਉਣ, ਉਨ੍ਹਾਂ ਦੀਆਂ ਸਮਾਜਿਕ-ਆਰਥਿਕ ਹਾਲਾਤਾਂ ਵਿੱਚ ਸੁਧਾਰ ਲਿਆਉਣ ਨਾਲ ਸੰਬੰਧਿਤ ਹਨ ।


ਪਰ ਭਾਰਤ ਦੀ ਪੱਛੜੀ ਆਬਾਦੀ ਵਿੱਚ ਗੈਰ-ਮੁਨਾਫ਼ਾ ਸੰਗਠਨਾਂ ਦੁਆਰਾ ਸੰਚਾਰ ਤਕਨਾਲੋਜੀ ਦੇ ਪ੍ਰਾਜੈਕਟਾਂ ’ਤੇ ਖੋਜ ਆਧਾਰਿਤ ਅਧਿਐਨ ਦੀ ਪੜਤਾਲ ਕਰਨ ਦੀ ਲੋੜ ਹੈ । ਇਨ੍ਹਾਂ ਪੱਛੜੇ ਹੋਏ ਖੇਤਰਾਂ ਨਾਲ ਸੰਬੰਧਿਤ ਆਬਾਦੀ , ਆਰਥਿਕ , ਵਿੱਦਿਅਕ ਅਤੇ ਸਮਾਜਿਕ ਪੱਖੋਂ ਪੱਛੜੀ ਹੋਈ ਹੈ । ਉਹ ਮੁਸ਼ਕਿਲ ਨਾਲ ਇੱਕ ਮੋਬਾਇਲ ਫ਼ੋਨ ਰੱਖਣ ਦੀ ਹਾਲਤ ਵਿੱਚ ਹਨ । ਇਹਨਾਂ ਖੇਤਰਾਂ ਵਿੱਚ ਬਹੁਤ ਘੱਟ ਲੋਕਾਂ ਨੂੰ ਮੋਬਾਇਲ ਫ਼ੋਨ ਇਸਤੇਮਾਲ ਕਰਨ ਦੀ ਸੂਝ ਹੈ । ਇਹਨਾਂ ਖੇਤਰਾਂ ਵਿੱਚ ਬਿਜਲੀ ਦੇ ਕੁਨੈਕਸ਼ਨ ਵੀ ਬਹੁਤ ਘੱਟ ਹਨ , ਜਿਸ ਨਾਲ ਲੋਕ ਆਪਣੇ ਮੋਬਾਇਲ ਫ਼ੋਨ ਚਾਰਜ ਕਰ ਸਕਣ ।

ਸੋ ਇਹ ਕੁਝ ਬਿੰਦੂ , ਇਹਨਾਂ ਪੱਛੜੇ ਹੋਏ ਖੇਤਰਾਂ ਵਿੱਚ ਸੰਚਾਰ ਤਕਨੀਕੀ ਪ੍ਰਾਜੈਕਟਾਂ ਦੇ ਨਾਂ ਲਾਗੂ ਹੋਣ ਦੇ ਪ੍ਰਮਾਣ ਹਨ , ਜੋ ਦੋਬਾਰਾ ਫਿਰ ਖੋਜ ਲਈ ਇੱਕ ਸਵਾਲ ਪੈਦਾ ਕਰਦੇ ਹਨ ਕਿ ਕੀ ਸੰਚਾਰ ਤਕਨੀਕ ਅਸਲੀਅਤ ਵਿੱਚ ਇਹਨਾਂ ਪੱਛੜੇ ਹੋਏ ਖੇਤਰਾਂ ਦਾ ਵਿਕਾਸ ਕਰਨ ਲਈ ਹੈ ਜਾਂ ਇਹ ਲੋਕਾਂ ਦੇ ਵਿਕਾਸ ਦੇ ਨਾਂ ’ਤੇ ਖ਼ੁਦ ਨੂੰ ਵਿਕਸਿਤ ਕਰ ਰਹੇ ਹਨ । ਇਸ ਖੋਜ ਪ੍ਰਸ਼ਨ ਨੂੰ ਮਾਪਣ ਲਈ , ਸਿਰਫ਼ ਦੋ ਕੇਸ ਸਟੱਡੀਜ਼ , CG Net Swara  ਅਤੇ Mobile Vaani ਨਾਂ ਦੀਆਂ ਸੰਚਾਰ ਤਕਨੀਕਾਂ ਜੋ ਜ਼ਮੀਨੀ ਸਤਰ ’ਤੇ ਵਿਕਾਸ ਲਈ ਕੰਮ ਕਰਦੀਆਂ ਹਨ, ਨੂੰ ਲਿਆ ਗਿਆ ਹੈ । ਦੋਵੇਂ CG Net Swara  ਅਤੇ Mobile Vaani ਇੱਕੋ ਤਰ੍ਹਾਂ ਦੀਆਂ ਸੰਚਾਰ ਤਕਨੀਕਾਂ ਹਨ ਜੋ ਵੱਖ-ਵੱਖ ਖੇਤਰਾਂ ਵਿੱਚ ਜ਼ਮੀਨੀ ਸਤਰ ’ਤੇ ਵਿਕਾਸ ਕਰਨ ਲਈ ਕੰਮ ਕਰ ਰਹੀਆਂ ਹਨ । ਦੋਵੇਂ ਪ੍ਰਾਜੈਕਟਾਂ ਦਾ ਮੁਲਾਂਕਣ ਅਧਿਐਨ ਕਰਨ ਲਈ ਸੈਕੰਡਰੀ ਅੰਕੜਾ ਜੋ ਉਨ੍ਹਾਂ ਦੀਆਂ ਵੈਬਸਾਈਟਾਂ ਤੋਂ ਲਿਆ ਗਿਆ ਹੈ ਅਤੇ ਨਾਲ ਦੀ ਨਾਲ ਹੀ ਅਭਿਆਸੀ ਪ੍ਰਾਇਮਰੀ ਅੰਕੜਾ ਜੋ ਉਨ੍ਹਾਂ ਜ਼ਮੀਨੀ ਖੇਤਰਾਂ , ਜਿੱਥੇ ਪ੍ਰਾਜੈਕਟ ਲਾਗੂ ਹਨ , ਉੱਥੋਂ ਲਿਆ ਗਿਆ ਹੈ ।

ਸੀ. ਜੀ. ਨੈੱਟ ਸਵਾਰਾ / CG Net Swara

ਵਿਚਾਰਿਕ ਤੌਰ ’ਤੇ CG Net Swara ਪੱਤਰਕਾਰਤਾ ਦੀ ਜਮਹੂਰੀਅਤ ਲਈ ਨਾਗਰਿਕਾਂ ਦਾ ਫ਼ੋਰਮ ਹੈ । ਇਹ ਭਾਰਤੀ ਆਵਾਜ਼ ਆਧਾਰਿਤ ਓਨਲਾਈਨ ਪੋਰਟਲ ਹੈ ਜੋ ਕੇਂਦਰੀ ਭਾਰਤ ਦੇ ਜੰਗਲਾਂ ’ਚ ਵਸਦੇ ਲੋਕਾਂ ਨੂੰ ਇੱਕ ਫ਼ੋਨ ਕਾਲ ਰਾਹੀਂ ਲੋਕਲ ਖ਼ਬਰਾਂ ਦੱਸਣ ਦਿੰਦਾ ਹੈ । ਇਹ ਪੋਰਟਲ ਮੋਬਾਇਲ ਫ਼ੋਨ ਹਰ ਕਿਸੇ ਨੂੰ ਕਹਾਣੀਆਂ ਦੱਸਣ ਅਤੇ ਇੱਕ ਮਿੱਸ ਕਾਲ ਰਾਹੀਂ ਉਨ੍ਹਾਂ ਨੂੰ ਸੁਣਨ ਲਈ ਮੁਫ਼ਤ ਉਪਲਬਧ ਹੈ । ਦੱਸੀਆਂ ਗਈਆਂ ਕਹਾਣੀਆਂ ਨੂੰ ਪੱਤਰਕਾਰਾਂ ਦੁਆਰਾ ਸੀਮਤ ਕਰ ਕੇ ਓਨਲਾਈਨ ਅਤੇ ਨਾਲ ਹੀ ਫ਼ੋਨ ਉੱਤੇ ਵੀ ਪਲੇਬੈਕ ਲਈ ਮੁਹੱਈਆ ਕਰਦਾ ਹੈ । ਇਸਦੇ ਫ਼ਰਵਰੀ 2010 ਤੋਂ ਚਾਲੂ ਹੋਣ ਦੇ ਸਮੇਂ ਤੋਂ CG Net Swara ਨੇ 37000 ਤੋਂ ਉੱਪਰ ਫ਼ੋਨ ਕਾਲਾਂ ਲਈਆਂ ਹਨ ਅਤੇ 750 ਰਿਪੋਰਟਾਂ ਇਸ ਸੇਵਾ ਦੁਆਰਾ ਪ੍ਰਕਾਸ਼ਿਤ ਹੋਈਆਂ ਹਨ । ( ਮਈ , 2011 ਤੱਕ ) ਬਹੁਤ ਸਾਰੀਆਂ ਰਿਪੋਰਟਾਂ ਨੂੰ ਤਾਂ ਮੁੱਖ ਧਾਰਾ ਦੇ ਮੀਡੀਆ ਦੁਆਰਾ ਵੀ ਚੱਕਿਆ ਗਿਆ ਹੈ ਅਤੇ ਕੁਝ ਕੁ ਦਾ ਸਥਾਨਿਕ ਸਿਆਸੀ ਪ੍ਰਕਿਰਿਆ 'ਤੇ ਇੱਕ ਹਿਕਾਇਤੀ ਅਸਰ ਵੀ ਪਿਆ ਹੈ ।

ਇਹਨਾਂ ਕਹਾਣੀਆਂ ਵਿੱਚ ਦਿਹਾਤੀ ਖੇਤਰ ਵਿੱਚ ਖ਼ਰਾਬ ਸਕੂਲਾਂ ਲਈ ਚਿੰਤਾ , ਪਾਣੀ ਦੀ ਸਪਲਾਈ , ਮਿਡ – ਡੇ – ਮੀਲ , ਨਰੇਗਾ ਦਾ ਭੁਗਤਾਨ , ਰਾਸ਼ਨ ਕਾਰਡ ਅਤੇ ਜਨਤਕ ਵੰਡ ਪ੍ਰਣਾਲੀ ਦੀ ਵੰਡ , ਇੰਦਰਾ ਆਵਾਸ ਅਤੇ ਟਾਇਲਟ ਦੀ ਵੰਡ , ਖ਼ਰਾਬ AWC , ਬੀ.ਪੀ.ਐਲ. ਪਰਿਵਾਰਾਂ ਨੂੰ ਜ਼ਮੀਨ ਦੀ ਵੰਡ , ਵਿਧਵਾ ਅਤੇ ਬੁਢਾਪਾ ਪੈਨਸ਼ਨ , ਪੇਂਡੂ ਖੇਤਰ ਵਿੱਚ ਬਿਜਲੀ ਅਤੇ ਸਿਹਤ ਦੇ ਮੁੱਦੇ ਵੀ ਸ਼ਾਮਲ ਹਨ । ਦਰਜ ਸ਼ਿਕਾਇਤਾਂ ਦੇ ਆਧਾਰ 'ਤੇ , ਸੰਬੰਧਿਤ ਵਿਭਾਗਾਂ ਨੂੰ ਮੁੱਦਿਆਂ ਨੂੰ ਹੱਲ ਕਰਨ ਲਈ ਸੰਪਰਕ ਕੀਤਾ ਜਾਂਦਾ ਹੈ । CG Net Swara ਪੱਤਰਕਾਰ ਸ਼ੁਬਰਾਂਸ਼ੁ ਚੌਧਰੀ ਦੇ ਦਿਮਾਗ ਦੀ ਪੈਦਾਇਸ਼ ਹੈ ਜਿਸਨੇ 2014 ਵਿੱਚ ਡਿਜ਼ੀਟਲ ਐਕਟੀਵਿਜ਼ਮ ਅਵਾਰ੍ਡ ਜਿੱਤਿਆ ਸੀ , ਜੋ ਹਰ ਸਾਲ ਸੈਂਸਰਸ਼ਿਪ ਦੇ ਫ੍ਰੀਡਮ ਆਫ਼ ਐਕਸਪ੍ਰੈਸ਼ਨ ਅਵਾਰ੍ਡ ਦੇ ਇੰਡੈਕਸ ਦੇ ਹਿੱਸੇ ਵਜੋਂ ਦਿੱਤਾ ਜਾਂਦਾ ਹੈ । ਉਸ ਨੇ ਭਾਰਤ ਦੀ e - Government ਦੇ 2.0 ਪੁਰਸਕਾਰ ਅਤੇ 2010 ਵਿੱਚ mBillionth ਦੇ ਦੱਖਣੀ ਏਸ਼ੀਆ ਪੁਰਸਕਾਰ ਨੂੰ ਵੀ ਜਿੱਤਿਆ ਹੈ । CG Net Swara ਨੂੰ ਇਨਵੈਰੋਨਿਕਸ ਟ੍ਰਸਟ, ਗੇਟ੍ਸ ਫ਼ਾਉਂਡੇਸ਼ਨ, ਹਿਵੋਸ, ਇੰਟਰਨੈਸ਼ਨਲ ਸੈਂਟਰ ਫ਼ਾਰ ਜਰਨਲਿਸਟ, ਸਿਤਾਰਾ, ਸੰਯੁਕਤ ਰਾਸ਼ਟਰ ਲੋਕਤੰਤਰ ਫੰਡ ਦੁਆਰਾ ਫੰਡ ਦਿੱਤਾ ਜਾਂਦਾ ਹੈ ।

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਨੂੰ CG Net Swara ਦੇ ਅਸਲੀ ਪ੍ਰਭਾਵ ਦੇ ਪ੍ਰਾਇਮਰੀ ਖੋਜ ਅਧਿਐਨ ਲਈ ਚੁਣਿਆ ਗਿਆ ਹੈ । ਖੋਜ CG Net Swara ਦੇ ਲਈ ਉਥੇ ਕੰਮ ਕਰ ਰਹੇ ਵਲੰਟੀਅਰਾਂ ਦੇ ਇੰਟਰਵਿਊ ਨਾਲ ਸ਼ੁਰੂ ਹੁੰਦੀ ਹੈ । ਪਹਿਲੀ ਇੰਟਰਵਿਊ CG Net Swara ਦੇ ਵਲੰਟੀਅਰ ਰਾਮਾਸ਼ੰਕਰ ਪਰਜਾਪਤੀ ਦੇ ਨਾਲ ਸੀ , ਜੋ APS ਯੂਨੀਵਰਸਿਟੀ ਤੋਂ ਐੱਮ. ਫ਼ਿਲ ਦਾ ਇੱਕ ਵਿਦਿਆਰਥੀ ਹੈ । ਉਸਨੇ ਦੱਸਿਆ ਕਿ ਉਹ CG Net Swara ਤੋਂ ਪ੍ਰਤੀ ਮਹੀਨਾ 3000 ਰੁਪਏ honarioum ਪ੍ਰਾਪਤ ਕਰ ਰਿਹਾ ਹੈ । ਉਹ ਅੰਦਰੂਨੀ ਪਿੰਡਾਂ ਦਾ ਦੌਰਾ ਕਰਦਾ ਹੈ ਅਤੇ ਲੋਕਾਂ ਨੂੰ ਆਪਣੇ ਹੀ ਮੋਬਾਈਲ ਨਾਲ CG Net Swara ਨੂੰ ਕਾਲ ਕਰਾਉਂਦਾ ਹੈ ਅਤੇ ਉਸੇ ’ਤੇ ਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਰਿਕਾਰਡ ਕਰਦਾ ਹੈ । CG Net Swara ਦਾ ਪ੍ਰਚਾਰ ਵੀ ਉਨ੍ਹਾਂ ਪਿੰਡਾਂ ਵਿੱਚ ਹੀ ਕੀਤਾ ਗਿਆ ਹੈ ।

ਉਸਦੇ ਦੁਆਰਾ ਦਿੱਤੇ ਗਏ ਅੰਕੜੇ ਮੁਤਾਬਿਕ , ਰੀਵਾ ਦੇ ਵਿੱਚੋਂ ਕੁੱਲ 96 ਸ਼ਿਕਾਇਤਾਂ ਦਰਜ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 27 ਮਾਮਲਿਆਂ ਦਾ ਹੱਲ ਕੀਤਾ ਗਿਆ ਹੈ । ਉਹ ਸੰਬੰਧਿਤ ਵਿਭਾਗ ਦੇ ਡੀ.ਐਮ., ਐਸ.ਡੀ.ਐਮ. ਅਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮਿਲਦਾ ਰਹਿੰਦਾ ਹੈ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਬੇਨਤੀ ਕਰਦਾ ਰਹਿੰਦਾ ਹੈ । ਇਸ ਲਈ ਹੁਣ ਤੱਕ ਉਸ ਦੇ ਜਤਨਾਂ ਕਰਕੇ , ਹੱਥ ਪੰਪ ਸਥਾਪਿਤ ਕੀਤੇ ਗਏ ਹਨ , ਟ੍ਰਾਂਸਫਾਰਮਰਜ਼ ਸਥਾਪਿਤ ਕੀਤੇ ਗਏ ਹਨ , ਲੋਕਾਂ ਨੂੰ ਪੈਨਸ਼ਨ ਦਿੱਤੀ ਗਈ ਹੈ , ਰਾਸ਼ਨ ਵੰਡਿਆ ਗਿਆ ਹੈ , ਸਕੂਲਾਂ ਵਿੱਚ ਮਿਡ-ਡੇ-ਮੀਲ ਦੀ ਸੇਵਾ ਕੀਤੀ ਗਈ ਹੈ , ਅੰਦਰੂਨੀ ਪਿੰਡਾਂ ਵਿੱਚ ਹੈਜ਼ਾ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ ਹੈ ਅਤੇ ਨਰੇਗਾ ਦੀ ਤਨਖਾਹ ਵੰਡੀ ਗਈ ਹੈ ।

ਦੂਜਾ ਇੰਟਰਵਿਊ CG Net Swara ਦੇ ਵਲੰਟੀਅਰ ਬ੍ਰੀਜੇਸ਼ ਜੀ ਨਾਲ ਕੀਤਾ ਗਿਆ ਹੈ, ਜੋ ਰੀਵਾ ਵਿੱਚ ਮਜ਼ਦੂਰ ਯੂਨੀਅਨ ਨਾਲ ਕੰਮ ਕਰ ਰਿਹਾ ਹੈ । ਉਸ ਨੇ ਇਹ ਵੀ ਦੱਸਿਆ ਕਿ ਉਹ CG Net Swara ਤੋਂ ਕੋਈ ਤਨਖਾਹ ਨਹੀਂ ਲੈ ਰਿਹਾ , ਪਰ ਉਹ CG Net Swara ਨੂੰ ਰੀਵਾ ਦੇ ਅੰਦਰੂਨੀ ਪਿੰਡਾਂ ਵਿੱਚ ਗਰੀਬ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲਈ ਇੱਕ ਮਾਧਿਅਮ ਦੇ ਤੌਰ ’ਤੇ ਵਰਤ ਰਿਹਾ ਹੈ । ਉਸਨੇ ਜਵਾਬ ਦਿੱਤਾ ਕਿ ਉਹ CG Net Swara ਤੋਂ ਬਿਨ੍ਹਾਂ ਵੀ ਆਪਣੇ ਕੰਮ ਨੂੰ ਜਾਰੀ ਰੱਖ ਸਕਦਾ ਹੈ । ਤੀਜਾ ਇੰਟਰਵਿਊ CG Net Swara ਦੇ ਵਲੰਟੀਅਰ ਜਗਦੀਸ਼ ਯਾਦਵ ਦੇ ਨਾਲ ਸੀ , ਜੋ ਪੰਚਸ਼ੀਲ ਸੇਵਾ ਸੰਸਥਾ ਨਾਮ ਦੀ ਐਨ.ਜੀ.ਓ. ਚਲਾ ਰਿਹਾ ਹੈ ਜੋ ਰੀਵਾ ਜ਼ਿਲੇ ਦੇ ਵਿੱਚ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ ’ਤੇ ਧੱਕੇ ਹੋਏ ਵਰਗ ਦੇ ਹੱਕਾਂ ਅਤੇ ਵਿਕਾਸ ਲਈ ਕੰਮ ਕਰਦਾ ਹੈ । ਉਸਨੇ ਦੱਸਿਆ ਕਿ ਉਹ CG Net Swara ਤੋਂ ਕੋਈ ਤਨਖਾਹ ਨਹੀਂ ਲੈ ਰਿਹਾ , ਪਰ ਉਹ CG Net Swara ਦੀ ਤਕਨੀਕ ਨੂੰ ਇੱਕ ਮਾਧਿਅਮ ਦੇ ਤੌਰ ’ਤੇ ਆਪਣੇ ਸਮਾਜਿਕ ਕੰਮਾਂ ਲਈ ਸਥਾਨਿਕ ਲੋਕਾਂ ਦੀ ਅਵਾਜ਼ ਨੂੰ ਸਬੂਤ ਦੇ ਤੌਰ ’ਤੇ ਇਸਤੇਮਾਲ ਕਰਦਾ ਹੈ , ਜੋ ਉਸ ਦੇ ਕੰਮ ਲਈ ਕੋਈ ਵੀ ਮਹੱਤਵਪੂਰਨ ਭੂਮਿਕਾ ਨਹੀਂ ਅਦਾ ਕਰਦੀ ਹੈ । ਉਸ ਨੇ ਇਹ ਵੀ ਦੱਸਿਆ ਕਿ ਕਈ ਵਾਰ ਇਹ ਵੀ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਰਜ਼ ਕਰਦੇ ਹਨ ਪਰ ਉਨ੍ਹਾਂ ਨੂੰ CG Net Swara ਦੁਆਰਾ ਖ਼ਬਰਾਂ ਵਿੱਚ ਤਬਦੀਲ ਨਹੀਂ ਕੀਤਾ ਗਿਆ ਸੀ । ਚੌਥਾ ਇੰਟਰਵਿਊ CG Net Swara ਦੇ ਵਲੰਟੀਅਰ ਸ਼ਿਵੇਂਦਰ ਸਿੰਘ ਪਰਿਹਾਰ ਨਾਲ ਸੀ , ਜੋ ਪੰਚਸ਼ੀਲ ਸੇਵਾ ਸੰਸਥਾ ਦਾ ਸਦੱਸ ਸੀ । ਉਸ ਨੇ ਵੀ ਇਹ ਕਿਹਾ ਕਿ ਉਹ CG Net Swara ਤੋਂ ਕੋਈ ਵੀ ਤਨਖਾਹ ਨਹੀਂ ਲੈ ਰਿਹਾ ਹੈ ਅਤੇ ਉਸਨੇ ਜਗਦੀਸ਼ ਯਾਦਵ ਵਾਂਗੂੰ ਹੀ ਜਵਾਬ ਦਿੱਤਾ ।

ਪੰਜਵਾਂ ਇੰਟਰਵਿਊ CG Net Swara ਦੀ ਵਲੰਟੀਅਰ ਊਸ਼ਾ ਯਾਦਵ ਦੇ ਨਾਲ ਸੀ ਜੋ ਬਹਿਣੀ ਦਰਬਾਰ ਨਾਮ ਦੇ ਹੱਥ ਲਿਖ਼ਤ ਅਖ਼ਬਾਰ ਰਾਹੀਂ ਔਰਤਾਂ ਦੀਆਂ ਰੀਵਾ ਨਾਲ ਜੁੜੀਆਂ ਹੋਈਆਂ ਲੋਕਲ ਖ਼ਬਰਾਂ ਪ੍ਰਕਾਸ਼ਿਤ ਕਰਦੀ ਸੀ । ਉਸ ਨੇ ਵੀ ਇਹ ਕਿਹਾ ਕਿ ਉਹ CG Net Swara ਤੋਂ ਕੋਈ ਵੀ ਤਨਖਾਹ ਨਹੀਂ ਲੈਂਦੀ ਹੈ , ਪਰ ਉਹ CG Net Swara ਨੂੰ ਸਥਾਨਿਕ ਲੋਕਾਂ ਦੀ ਅਵਾਜ਼ ਨੂੰ ਸਬੂਤ ਦੇ ਤੌਰ ’ਤੇ ਇਸਤੇਮਾਲ ਕਰਦੀ ਹੈ , ਜੋ ਉਸ ਦੇ ਕੰਮ ਲਈ ਕੋਈ ਵੀ ਮਹੱਤਵਪੂਰਨ ਭੂਮਿਕਾ ਨਹੀਂ ਅਦਾ ਕਰਦੀ ਹੈ । ਛੇਵਾਂ ਇੰਟਰਵਿਊ CG Net Swara ਦੀ ਵਲੰਟੀਅਰ ਜਨਮਾਵਤੀ ਨਾਲ ਸੀ ਜੋ ਵਾਹਿਨੀ ਦਰਬਾਰ ਦੀ ਸਦੱਸ ਸੀ । ਉਸ ਨੇ ਵੀ ਇਹ ਕਿਹਾ ਕਿ ਉਹ CG Net Swara ਤੋਂ ਕੋਈ ਤਨਖਾਹ ਨਹੀਂ ਲੈ ਰਹੀ ਅਤੇ ਉਸਨੇ ਊਸ਼ਾ ਯਾਦਵ ਵਾਂਗੂੰ ਹੀ ਜਵਾਬ ਦਿੱਤਾ ।

ਫਿਰ ਸਥਾਨਿਕ ਲੋਕਾਂ ਦੇ ਇੰਟਰਵਿਊ ਲਏ ਗਏ ਸਨ ਜੋ ਰੀਵਾ ਦੇ ਅੰਦਰੂਨੀ ਪਿੰਡਾਂ ਵਿੱਚ ਰਹਿ ਰਹੇ ਸਨ ਜਿੱਥੇ CG Net Swara ਲਾਗੂ ਹੈ ਅਤੇ ਇਸ ਦਾ ਪ੍ਰਚਾਰ ਹੈ । ਸਥਾਨਿਕ ਲੋਕਾਂ ਦੇ ਇੰਟਰਵਿਊ ਲਈ ਜਿਹੜੇ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਉਨ੍ਹਾਂ ’ਚੋਂ ਜ਼ਿਆਦਾਤਰ ਪਿੰਡ ਜਾਵਾ ਬਲਾਕ ਵਿੱਚ ਸਨ ਜੋ ਰੀਵਾ ਦਾ ਸਭ ਤੋਂ ਪੱਛੜਿਆ ਬਲਾਕ ਹੈ । ਇੱਥੇ ਰਹਿ ਰਹੀ ਆਬਾਦੀ ਦਾ ਜ਼ਿਆਦਾਤਰ ਹਿੱਸਾ ਐਸ.ਸੀ. / ਐਸ.ਟੀ. ਵਰਗ ਨਾਲ ਸਬੰਧਿਤ ਸੀ , ਅਤੇ ਉਹ ਆਰਥਿਕ ਅਤੇ ਵਿੱਦਿਅਕ ਪੱਖੋਂ ਕਾਫ਼ੀ ਪੱਛੜੇ ਹੋਏ ਸਨ , ਜ਼ਿਆਦਾਤਰ ਮਜ਼ਦੂਰ ਜਮਾਤ ਨਾਲ ਸੰਬੰਧਿਤ ਸਨ । ਇੱਥੇ ਕੋਈ ਵੀ ਸੜਕ, ਪਿੰਡਾਂ ਨੂੰ ਮੁੱਖ ਸੜਕ ਨਾਲ ਜੋੜਨ ਲਈ ਕੋਈ ਲੇਨ ਨਹੀਂ ਉਸਾਰੀ ਗਈ ਹੈ , ਮੁੱਖ ਸੜਕ 10 ਕਿਲੋਮੀਟਰ ਤੋਂ ਵੀ ਦੂਰ ਹੈ ।

ਇੱਥੇ ਰਹਿ ਰਹੇ ਜ਼ਿਆਦਾਤਰ ਪਰਿਵਾਰਾਂ ਨੂੰ ਰੋਜ਼ਾਨਾ ਵਰਤਣ ਵਾਲੇ ਪਾਣੀ ਦੇ ਸ਼੍ਰੋਤ ਲਈ 1 ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਕਰਨਾ ਪੈਂਦਾ ਹੈ । ਹਾਲੇ ਤੱਕ ਕੁਝ ਪਿੰਡਾਂ ’ਚ ਬਿਜਲੀ ਕੁਨੈਕਸ਼ਨ ਨਹੀਂ ਪਹੁੰਚੇ ਹਨ । ਜਾਵਾ ਦੇ ਪਿੰਡਾਂ ਵਿੱਚ ਸਕੂਲ ਅਤੇ ਆਂਗਣਵਾੜੀ ਵਰਕਰਜ਼ ਵੀ ਬਹੁਤ ਹੀ ਘੱਟ ਹਨ । ਇੰਦਰਾ ਆਵਾਸ ਯੋਜਨਾ ਅਤੇ ਪਖਾਨਿਆਂ ਦੀ ਵੰਡ ਵੀ ਇਹਨਾਂ ਪਿੰਡਾਂ ਵਿੱਚ ਬਹੁਤ ਹੀ ਘੱਟ ਹੈ । ਬਹੁਤੇ ਯੋਗ ਵੀ ਨਾਂ ਜਨਤਕ ਵੰਡ ਪ੍ਰਣਾਲੀ , ਨਾਂ ਪੈਨਸ਼ਨ , ਅਤੇ ਨਾਂ ਭੱਤਾ ਲੈ ਪਾ ਰਹੇ ਹਨ । ਨਰੇਗਾ ਦਾ ਕੰਮ ਇਨ੍ਹਾਂ ਪਿੰਡਾਂ ਵਿੱਚ ਲਾਗੂ ਨਹੀਂ ਕੀਤਾ ਗਿਆ ਹੈ । ਇਨ੍ਹਾਂ ਪਿੰਡਾਂ ’ਚ ਰਹਿੰਦੇ ਲੋਕ ਇਹ ਵੀ ਨਹੀਂ ਜਾਣਦੇ ਕਿ CG Net Swara ਕੀ ਹੈ ? ਜਦਕਿ ਇੱਥੇ ਪ੍ਰਚਾਰ ਕੀਤਾ ਗਿਆ ਹੈ । ਉਹ ਸਿਰਫ਼ ਕੁਝ ਕੁ ਕਹੇ ਜਾਣ ਵਾਲੇ ਵਲੰਟੀਅਰਾਂ ਨੂੰ ਹੀ ਜਾਣਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀਆਂ ਸਮੱਸਿਆ ਦਾ ਬਹੁਤ ਹੀ ਥੋੜ੍ਹਾ ਹੱਲ ਕੀਤਾ ਹੈ । ਇਸ ਤੋਂ ਇਲਾਵਾ ਜ਼ਿਆਦਾਤਰ ਲੋਕ ਆਰਥਿਕ ਤੌਰ ’ਤੇ ਬਹੁਤ ਗਰੀਬ ਹਨ , ਉਹ  ਮੋਬਾਈਲ ਫ਼ੋਨ ਨਹੀਂ ਲੈ ਸਕਦੇ । ਜੇਕਰ ਕੁਝ ਕੁ ਕੋਲ ਮੋਬਾਈਲ ਫ਼ੋਨ ਵੀ ਹਨ ਤਾਂ ਵੀ ਉਹ ਜਾਗਰੂਕਤਾ ਦੀ ਘਾਟ ਕਾਰਨ CG Net Swara ਨੂੰ ਚਲਾਉਣ ਦੇ ਅਸਮਰੱਥ ਹਨ । ਇਹ CG Net Swara ਦੀ ਇਨ੍ਹਾਂ ਪੈਰੀਫ਼ੇਰਲ ਖੇਤਰਾਂ ਵਿੱਚ ਅਣ-ਉਪਯੋਗਤਾ ਦਿਖਾਉਂਦਾ ਹੈ । ਅਖੀਰ ਵਿੱਚ ਰੀਵਾ ਦੇ ਸਰਕਾਰੀ ਅਧਿਕਾਰੀਆਂ ਦੇ ਇੰਟਰਵਿਊ ਲਏ ਗਏ ਹਨ ਜੋ CG Net Swara ਦੇ ਸਾਰੇ ਜਾਂ ਇੱਕ ਵੀ ਮੁੱਦੇ ਨਾਲ ਸੰਬੰਧਿਤ ਸਨ । ਇੰਟਰਵਿਊ ਦੇਣ ਵਾਲਿਆਂ ਵਿੱਚ ਡੀ.ਐਮ. ਰਾਹੁਲ ਜੈਨ, ਰਾਜੇਸ਼ ਸ਼ੁਕਲਾ ਜੋ ਪੇਂਡੂ ਵਿਕਾਸ ਵਿਭਾਗ ਦੇ ਪ੍ਰਾਜੈਕਟ ਅਰਥ ਸ਼ਾਸ਼ਤਰੀ ਹਨ , ਜ਼ਿਲ੍ਹਾ ਸਪਲਾਈ ਕੰਟਰੋਲਰ ਐਮ.ਐਨ.ਐਚ.ਖਾਨ , ਸਮਾਜਿਕ ਜਸਟਿਸ ਵਿਭਾਗ ਦੇ ਸਹਾਇਕ ਡਾਇਰੈਕਟਰ ਡੀ.ਕੇ. ਵਰਮਾ , ਬਿਜਲੀ ਵਿਭਾਗ ਦੇ ਸੁਪਰਡੈਂਟ ਵੀ.ਕੇ. ਜੈਨ , ਅਤੇ PHE ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੰਕਜ ਰਾਓ ਸਨ । ਲੱਗਭੱਗ ਸਾਰਿਆਂ ਨੇ ਹੀ ਦੱਸਿਆ ਕਿ ਉਹ ਵੀ CG Net Swara ਬਾਰੇ ਨਹੀਂ ਜਾਣਦੇ । ਉਹ ਸਿਰਫ਼ ਸਥਾਨਿਕ ਲੋਕਾਂ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਬੇਨਤੀ ਕਰਨ ਆਉਂਦੇ ਕੁਝ ਕਹੇ ਜਾਣ ਵਾਲੇ ਵਲੰਟੀਅਰਾਂ ਦੇ ਨਾਮਾਂ ਨੂੰ ਹੀ ਪਛਾਣ ਸਕੇ ਸਨ । ਇੰਟਰਵਿਊ ਦੇਣ ਵਾਲੇ ਅਧਿਕਾਰੀਆਂ ਨੂੰ ਵਾਲੰਟੀਅਰਾਂ ਦੇ CG Net Swara ਨਾਲ ਸੰਬੰਧਾਂ ਬਾਰੇ ਵੀ ਜਾਗਰੂਕਤਾ ਨਹੀਂ ਹੈ । ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਹੋਰ ਵੀ ਬਹੁਤ ਸਾਰੇ ਸ਼੍ਰੋਤ ਹਨ ਜਿਨ੍ਹਾਂ ਤੋਂ ਉਹ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਅਜਿਹੇ ਮੁੱਦਿਆਂ ਨੂੰ ਹੱਲ ਕਰ ਰਹੇ ਹਨ ।

ਇਸ ਕਰਕੇ ਅਧਿਐਨ ਨੇ ਰੀਵਾ ਵਿੱਚ ਕਿਸੇ ਕਿਸਮ ਦੀ ਕੋਈ ਸਕਾਰਾਤਮਕ ਵਿਕਾਸ ਤਬਦੀਲੀ ’ਤੇ ਚਾਨਣਾ ਨਹੀਂ ਪਾਇਆ । ਇਸ ਤੋਂ ਇਲਾਵਾ CG Net Swara ਸਿਰਫ਼ ਉਹ ਖ਼ਬਰਾਂ ਹੀ ਪ੍ਰਕਾਸ਼ਿਤ ਕਰਦੀ ਹੈ ਜੋ ਉਨ੍ਹਾਂ ਨੂੰ ਜਾਂ ਤਾਂ ਆਪਣੇ ਵਲੰਟੀਅਰਾਂ ਜਾਂ ਸਥਾਨਿਕ ਲੋਕਾਂ ਤੋਂ ਪਤਾ ਲੱਗਦੀਆਂ ਹਨ ਜੋ ਇਨ੍ਹਾਂ ਖੇਤਰਾਂ ਵਿੱਚ ਰਹਿ ਰਹੀ ਪੱਛੜੀ ਆਬਾਦੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਕਾਫ਼ੀ ਨਹੀਂ ਹੈ । ਅਸਲੀਅਤ ਵਿੱਚ ਇੱਥੇ ਬਹੁਤ ਘੱਟ ਮਸਲੇ ਵੀ ਇਹਨਾਂ ਵਲੰਟੀਅਰਾਂ ਅਤੇ ਉਨ੍ਹਾਂ ਦੇ ਆਪਣੇ ਸੰਗਠਨਾਂ ਦੀਆਂ ਕੋਸ਼ਿਸ਼ਾਂ ਕਰਕੇ ਹੱਲ ਹੋਏ ਹਨ , ਜੋ ਡੀ.ਐਮ., ਐੱਸ.ਡੀ.ਐਮ. ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲ ਕੇ ਅਤੇ ਬੇਨਤੀ ਕਰਕੇ ਰੀਵਾ ਜ਼ਿਲੇ ਦੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਸੂਚਿਤ ਕਰਦੇ ਰਹਿੰਦੇ ਹਨ । CG Net Swara ਨਾਂ ਤਾਂ ਵਲੰਟੀਅਰਾਂ ਦੀ ਮੁੱਦਿਆਂ ਨੂੰ ਹੱਲ ਕਰਨ ਵਿੱਚ ਕੋਈ ਮੱਦਦ ਕਰਦਾ ਹੈ ਅਤੇ ਨਾਂ ਹੀ ਉਹ ਕਿਸੇ ਨੂੰ ਵੀ ਕੋਈ ਤਨਖਾਹ ਦਿੰਦਾ ਹੈ । ਨਾਂ ਤਾਂ ਸਥਾਨਿਕ ਲੋਕ ਅਤੇ ਨਾ ਹੀ ਸਰਕਾਰੀ ਅਧਿਕਾਰੀ CG Net Swara ਨੂੰ ਪਛਾਣਦੇ ਹਨ ਉਹ ਸਿਰਫ਼ ਵਾਲੰਟੀਅਰਾਂ ਨੂੰ ਹੀ ਪਛਾਨਣ ਦੇ ਯੋਗ ਹਨ । ਵਾਲੰਟੀਅਰਾਂ ਦੇ ਜਵਾਬਾਂ ਮਤਾਬਿਕ , ਬਹੁਤ ਸਾਰੀਆਂ ਦਰਜ ਮਹੱਤਵਪੂਰਨ ਸ਼ਿਕਾਇਤਾਂ ਨੂੰ ਖ਼ਬਰਾਂ ਨਹੀਂ ਬਣਾਇਆ ਜਾਂਦਾ ਜੋ CG Net Swara ਨੂੰ ਨਾਗਰਿਕ ਪੱਤਰਕਾਰਤਾ ਦੇ ਜਮਹੂਰੀਕਰਨ ਕਰਨ ਨੂੰ ਵਿਵਾਦਾਂ ਦੇ ਘੇਰੇ ਵਿੱਚ ਲੈ ਆਉਂਦਾ ਹੈ । ਸਥਾਨਿਕ ਲੋਕ ਆਪਣੀਆਂ ਗਰੀਬ ਆਰਥਿਕ ਹਾਲਤਾਂ ਕਾਰਨ ਨਾ ਤਾਂ ਮੋਬਾਇਲ ਫ਼ੋਨ ਲੈ ਸਕਦੇ ਹਨ , ਨਾਂ ਉਹ ਜਾਗਰੂਕਤਾ ਦੀ ਘਾਟ ਕਾਰਨ ਮੋਬਾਈਲ ਫ਼ੋਨ ਦਾ ਇਸਤੇਮਾਲ ਕਰ ਸਕਦੇ ਹਨ ਜੋ CG Net Swara ਦੀ ਇਹਨਾਂ ਖੇਤਰਾਂ ਵਿੱਚ ਉਪਯੋਗਤਾ ਨੂੰ ਵਿਵਾਦਾਂ ਦੇ ਘੇਰੇ ਵਿੱਚ ਲੈ ਆਉਂਦਾ ਹੈ ।

ਮੋਬਾਈਲ ਵਾਣੀ / Mobile Vaani ਗ੍ਰਾਮ ਵਾਣੀ ਆਈ.ਆਈ.ਟੀ. - ਦਿੱਲੀ 'ਤੇ ਆਧਾਰਿਤ ਇੱਕ ਸਮਾਜਿਕ ਤਕਨੀਕੀ ਕੰਪਨੀ ਹੈ । ਮੋਬਾਈਲ ਵਾਣੀ ਗ੍ਰਾਮ ਵਾਣੀ ਤੋਂ ਬਣੀ ਹੈ , ਇੱਕ ਸੰਵਾਦ ਦੇ ਰੂਪ ’ਚ ਅਵਾਜ਼ ਜਵਾਬ ਪ੍ਰਣਾਲੀ ਹੈ , ਜੋ ਲੋਕਾਂ ਨੂੰ ਪ੍ਰਸ਼ਨ ਰੱਖਣ ਅਤੇ ਸਾਂਝੇ ਕਰਨ ਦੀ ਸ਼ਕਤੀ ਦਿੰਦੀ ਹੈ । ਸਥਾਨਿਕ ਲੋਕ ਇੱਕ ਮਿੱਸ ਕਾਲ ਕਰਦੇ ਹਨ ਅਤੇ ਸਰਵਰ ਉਨ੍ਹਾਂ ਨੂੰ ਵਾਪਿਸ ਕਾਲ ਕਰਦਾ ਹੈ ਅਤੇ ਉਨ੍ਹਾਂ ਨੂੰ ਇੱਕ ਸੁਨੇਹਾ ਸੁਣਨ ਜਾਂ ਛੱਡਣ ਲਈ ਚੋਣ ਦਿੰਦਾ ਹੈ । ਇਹ ਮੋਬਾਈਲ ਫ਼ੋਨ-ਆਧਾਰਿਤ ਵਰਜਨ 2012 ਵਿੱਚ ਸ਼ੁਰੂ ਕੀਤਾ ਗਿਆ ਅਤੇ ਮੁੱਖ ਤੌਰ ’ਤੇ ਬਿਹਾਰ ਅਤੇ ਝਾਰਖੰਡ ਵਿੱਚ ਲਾਗੂ ਕੀਤਾ ਗਿਆ ਜੋ 4 ਲੱਖ ਉਪਭੋਗੀਆਂ ਦੁਆਰਾ ਪ੍ਰਤੀ ਦਿਨ 5000 ਤੋਂ ਵੱਧ ਕਾਲਾਂ ਦਾ ਮੋਬਾਇਲ ਵਾਣੀ ਪੰਜ ਪੱਧਰ ’ਤੇ ਕੰਮ ਕਰਨ ਦਾ ਦਾਵਾ ਕਰਦਾ ਹੈ । ਇਹ ਭਾਈਚਾਰਕ ਮੀਡੀਆ ਦੇ ਤੌਰ ’ਤੇ ਜਗ੍ਹਾ ਦੇਣ ਲਈ ਉਪਭੋਗੀਆਂ ਨੂੰ ਸਥਾਨਿਕ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰਨ ਅਤੇ ਆਪਣੀਆਂ ਸਮੱਸਿਆਵਾਂ ਦੀ ਚਰਚਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ । ਅਗਲਾ ਪੱਧਰ ਕੰਪਨੀਆਂ, ਗੈਰ-ਮੁਨਾਫ਼ੇ ਅਤੇ ਮੋਬਾਈਲ ਸਮੱਗਰੀ ਮੁਹੱਈਆ ਕਰਨ ਵਾਲਿਆਂ ਲਈ ਇਸ਼ਤਿਹਾਰ , ਬਾਜ਼ਾਰਿਕ ਖੋਜ ਅਤੇ ਫੀਡਬੈਕ ਲਈ ਇੱਕ ਪਹੁੰਚ ਦਾ ਪਲੇਟਫਾਰਮ ਹੈ । ਪਿਛਲੇ ਨਾਲੋਂ ਉੱਚੇ ਪੱਧਰ ’ਤੇ ਸਰਕਾਰੀ ਵਿਭਾਗ ਇਸਨੂੰ ਜੁੜਾਉ , ਐਲਾਨ , ਅੰਕੜਾ ਇਕੱਠਾ ਕਰਨ ਅਤੇ ਫੀਡਬੈਕ ਲਈ ਵਰਤਦਾ ਹੈ । ਸਭ ਤੋਂ ਉੱਚਲੇ ਪੱਧਰ 'ਤੇ ਇਹ ਕਲਾਸੀਫਾਇਡ ਸ਼੍ਰੋਤ ਏਜੰਟਾਂ ਜੋ ਸਥਾਨਿਕ ਸ਼੍ਰੋਤਾਂ ਦੇ ਕਲਾਸੀਫਾਇਡ ਵਿੱਚ ਮੱਦਦ ਕਰਨ ਅਤੇ ਨੈੱਟਵਰਕ ਬਾਰੇ ਜਾਣਕਾਰੀ ਫੈਲਾਉਣ ਲਈ ਆਪਣੇ ਆਪ ਨੂੰ ਕਾਇਮ ਰੱਖਣ ਵਾਲਾ ਪਲੇਟਫਾਰਮ ਹੈ । ਮੋਬਾਈਲ ਵਾਣੀ; ਜਲਦੀ ਵਿਆਹ ਕਰਾਉਣ , ਘਰੇਲੂ ਹਿੰਸਾ , ਮਾਂ ਦੀ ਸਿਹਤ , ਪਰਿਵਾਰ ਯੋਜਨਾ , ਲਿੰਗ ਚੋਣ , ਸਰਕਾਰੀ ਸੇਹਤ ਸੇਵਾ , ਦਿਹਾਤੀ-ਸ਼ਹਿਰੀ ਪ੍ਰਵਾਸ ਅਤੇ ਮਨਰੇਗਾ ਦੇ ਮੁੱਦਿਆਂ ਬਾਰੇ ਜਾਣਕਾਰੀ ਦੇਣ ਦੇ ਸਹਿਯੋਗ ਦੇ ਤੌਰ ’ਤੇ ਜਾਣੀ ਜਾਂਦੀ ਹੈ । ਮੋਬਾਈਲ ਵਾਣੀ ਨੇ ਵੀ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ , ਜਿੰਨ੍ਹਾਂ ਵਿੱਚ 2008 ਵਿੱਚ ਨਾਈਟ ਨਿਊਜ਼ ਚੈਨਲ , 2009 ਵਿੱਚ ਮੰਥਨ ਅਵਾਰਡ , 2010 ਵਿੱਚ ਇਕਨਾਮਿਕ ਟਾਈਮਜ਼ ਪਾਵਰ ਆਫ਼ ਆਈਡੀਆਜ਼ ਅਵਾਰਡ , 2012 ਵਿੱਚ ਦਾ ਰਾਇਜ਼ਿੰਗ ਸਟਾਰ ਇਨ ਗਲੋਬਲ ਹੈਲਥ ਐਵਾਰਡ ਅਤੇ 2013 ਵਿੱਚ mBillionth ਦੱਖਣੀ ਏਸ਼ੀਆ ਅਵਾਰਡ ਸ਼ਾਮਿਲ ਹੈ । ਮੋਬਾਈਲ ਵਾਣੀ ਦੇ ਅਸਲ ਪ੍ਰਭਾਵ ਦਾ ਅਧਿਐਨ ਕਰਨ ਲਈ ਪ੍ਰਾਇਮਰੀ ਖੋਜ ਦੁਆਰਾ ਬਿਹਾਰ ਦੇ ਮਧੂਬਨੀ ਅਤੇ ਜਮੂਈ ਜ਼ਿਲ੍ਹੇ ਨੂੰ ਚੁਣਿਆ ਗਿਆ ਹੈ । ਖੋਜ , ਮੋਬਾਈਲ ਵਾਣੀ ਲਈ ਉਥੇ ਕੰਮ ਕਰ ਰਹੇ ਵਲੰਟੀਅਰਾਂ ਦੇ ਇੰਟਰਵਿਊ ਨਾਲ ਸ਼ੁਰੂ ਕੀਤੀ ਗਈ ਹੈ । ਦੋਨਾਂ ਜ਼ਿਲ੍ਹਿਆਂ ਵਿੱਚੋਂ ਕੁੱਲ 10-15 ਵਾਲੰਟੀਅਰਾਂ ਨਾਲ ਇੰਟਰਵਿਊ ਕੀਤਾ ਗਿਆ ਹੈ । ਉਨ੍ਹਾਂ ਸਭ ਨੇ ਜਵਾਬ ਦਿੱਤਾ ਕਿ ਸਾਰੇ ਸਮਾਜਿਕ ਮੁੱਦਿਆਂ ਜਿਵੇਂ ਜਲਦੀ ਵਿਆਹ ਕਰਾਉਣ , ਘਰੇਲੂ ਹਿੰਸਾ , ਮਾਂ ਦੀ ਸਿਹਤ , ਪਰਿਵਾਰ ਯੋਜਨਾ , ਲਿੰਗ ਚੋਣ , ਸਰਕਾਰੀ ਸੇਹਤ ਸੇਵਾ , ਦਿਹਾਤੀ-ਸ਼ਹਿਰੀ ਪ੍ਰਵਾਸ ਅਤੇ ਮਨਰੇਗਾ ਬਾਰੇ ਖ਼ਬਰਾਂ ਰਿਕਾਰਡ ਕਰਨ ਜਾਂ ਪ੍ਰਚਾਰ ਕਰਨ ਲਈ ਸਿਰਫ਼ ਉਹ ਹੀ ਜ਼ਿੰਮੇਵਾਰ ਹਨ । ਉਨ੍ਹਾਂ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਸਥਾਨਿਕ ਲੋਕਾਂ ਜ਼ਿਆਦਾਤਰ ਮੱਧ ਵਰਗ ਦੇ ਲੋਕਾਂ ਨੂੰ ਹੀ ਖ਼ਬਰ ਸੁਣਨ ਅਤੇ ਪ੍ਰਚਾਰ ਕਰਨ ਲਈ ਇੱਥੇ ਮੋਬਾਇਲ ਵਾਣੀ ਦੀ ਮੁਫ਼ਤ ਸੇਵਾ ਵਰਤਣ ਬਾਰੇ ਦੱਸਿਆ ।

ਜਦੋਂ ਵਲੰਟੀਅਰਾਂ ਨੂੰ ਪੁੱਛਿਆ ਗਿਆ ਤਾਂ ਉਹ ਦੋਵਾਂ ਜ਼ਿਲ੍ਹਿਆਂ ਵਿੱਚੋਂ ਕਿਸੇ ਪੈਰੀਫੇਰਲ/ਗੌਣ ਖੇਤਰ ਨੂੰ ਦਿਖਾਉਣ ਦੇ ਯੋਗ ਨਹੀਂ ਸਨ , ਜਿੱਥੇ ਜਾਂ ਤਾਂ ਕਮਜ਼ੋਰ ਵਰਗ ਦੇ ਲੋਕਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਮੋਬਾਇਲ ਵਾਣੀ ਦੀਆਂ ਕੋਸ਼ਿਸ਼ਾਂ ਰਾਹੀਂ ਹੱਲ ਕੀਤਾ ਗਿਆ ਹੋਵੇ ਜਾਂ ਉਨ੍ਹਾਂ ਵਿੱਚ ਮੋਬਾਇਲ ਵਾਣੀ ਦੇ ਪ੍ਰਚਾਰ ਨਾਲ ਕੋਈ ਜਾਗਰੂਕਤਾ ਭਰੀ ਤਬਦੀਲੀ ਆਈ ਹੋਵੇ । ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਵਸਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਮੁਸਾਹਾਰ (ਮਾਂਝੀ) ਜਾਤੀ ਦਾ ਹੈ ਜਿਸਨੂੰ ਬਿਹਾਰ ਸਰਕਾਰ ਨੇ ਮਹਾਂਦਲਿਤ ਐਲਾਨ ਕੀਤਾ ਹੋਇਆ ਹੈ । ਇਹ ਸਿੱਖਿਅਕ, ਸਮਾਜਿਕ ਅਤੇ ਆਰਥਿਕ ਪੱਖੋਂ ਸਭ ਤੋਂ ਵੱਧ ਪੱਛੜੇ ਹੋਏ ਸਮੁਦਾਇਆਂ ਵਿੱਚੋਂ ਇੱਕ ਹੈ ਜਿਨ੍ਹਾਂ ਕੋਲ ਜ਼ਿੰਦਗੀ ਦੀਆਂ ਸਭ ਤੋਂ ਬੁਨਿਆਦੀ ਲੋੜਾਂ ਜਿਵੇਂ ਕਿ ਸਹੀ ਭੋਜਨ , ਸਹੀ ਕੱਪੜੇ ਅਤੇ ਸਹੀ ਛੱਤ ਵੀ ਨਹੀਂ ਹਨ । ਉਨ੍ਹਾਂ ’ਚੋਂ ਜ਼ਿਆਦਾਤਰ ਪੂਰੀ ਤਰ੍ਹਾਂ ਅਨਪੜ੍ਹ ਹਨ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਵੀ ਨਹੀਂ ਜਾਣਦੇ ।

ਉਨ੍ਹਾਂ ਨੂੰ ਸਰਕਾਰੀ ਪ੍ਰਣਾਲੀ ਅਤੇ ਆਪਣੇ ਮਨੁੱਖੀ ਅਧਿਕਾਰਾਂ ਬਾਰੇ ਕੁਝ ਵੀ ਜਾਣਕਾਰੀ ਨਹੀਂ ਹੈ । ਇਤਿਹਾਸਿਕ ਤੌਰ ’ਤੇ ਉਹ ਖੇਤਾਂ ਵਿੱਚੋਂ ਚੂਹੇ ਖਾ ਕੇ ਅਤੇ ਸਮਾਜ ਦੇ ਬਾਹਰ ਖੇਤਾਂ ਨੇੜੇ ਬਿਰਖਾਂ ਹੇਠ ਰਹਿ ਕੇ ਜਿਉਂਦੇ ਰਹੇ ਹਨ । ਇਹ ਮੋਬਾਇਲ ਵਾਣੀ ਪ੍ਰਾਜੈਕਟ ਦੀ ਸਭ ਤੋਂ ਵੱਡੀ ਚੂਕ/ਗਲਤੀ ਰਹੀ ਹੈ । ਜਦੋਂ ਵਲੰਟੀਅਰਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਦੋਵਾਂ ਜ਼ਿਲ੍ਹਿਆਂ ਵਿੱਚੋਂ ਇੱਕ ਵੀ ਮੁਸਾਹਾਰ ਜਾਤੀ ਦੇ ਵਿਅਕਤੀ ਜਾਂ ਪਰਿਵਾਰ ਨੂੰ ਮਿਲਾਉਣ ਵਿੱਚ ਅਸਮਰਥ ਸਨ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਵਧੀਆ ਤਬਦੀਲੀ ਆਈ ਹੋਵੇ , ਚਾਹੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੋਬਾਇਲ ਵਾਣੀ ਦੀਆਂ ਕੋਸ਼ਿਸ਼ਾਂ ਰਾਹੀਂ ਹੱਲ ਕੀਤਾ ਗਿਆ ਹੋਵੇ ਜਾਂ ਉਨ੍ਹਾਂ ਵਿੱਚ ਮੋਬਾਇਲ ਵਾਣੀ ਦੇ ਪ੍ਰਚਾਰ ਨਾਲ ਕੋਈ ਜਾਗਰੂਕਤਾ ਭਰੀ ਤਬਦੀਲੀ ਆਈ ਹੋਵੇ।

ਸਿੱਟਾ

ਦੋਵੇਂ ਕੇਸ ਸਟੱਡੀਜ਼ ਦੇ ਅਧਿਐਨ ਦੌਰਾਨ , ਇਹ ਦੇਖਿਆ ਅਤੇ ਮਾਪਿਆ ਗਿਆ ਕਿ ਵੱਧ ਜਾਂ ਘੱਟ ਦੋਨੋਂ ਸੀ. ਜੀ. ਨੈੱਟ ਸਵਾਰਾ ਅਤੇ ਮੋਬਾਈਲ ਵਾਣੀ ਇਸ ਪੱਛੜੀ ਆਬਾਦੀ ਨੂੰ ਆਪਣੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਕਰਨ ਦੇ ਯੋਗ ਨਹੀਂ ਸਨ , ਇਸ ਕਰਕੇ ਉਹ ਕਿਸੇ ਵੀ ਕਿਸਮ ਦੇ ਸਮਾਜਿਕ ਬਦਲਾਅ ਲਈ ਜ਼ਿੰਮੇਵਾਰ ਨਹੀਂ ਹਨ ਜਿਸ ਲਈ ਉਨ੍ਹਾਂ ਨੂੰ ਉੱਥੇ ਪੱਛੜੇ ਇਲਾਕਿਆਂ ਵਿੱਚ ਲਾਗੂ ਕੀਤਾ ਗਿਆ ਸੀ । ਬਲਕਿ ਗੈਰ-ਮੁਨਾਫ਼ਾ ਜਥੇਬੰਦੀਆਂ ਇਹਨਾਂ ਸੰਚਾਰ ਤਕਨੀਕਾਂ ਨੂੰ ਵਰਤਕੇ ਕਈ ਵੱਡੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਥੇਬੰਦੀਆਂ ਤੋਂ ਫ਼ੰਡ ਦੇ ਰੂਪ ਵਿੱਚ ਮੁਨਾਫ਼ੇ ਕਮਾ ਰਹੀਆਂ ਹਨ । ਇਸ ਲਈ ਇਹ ਸਾਬਿਤ ਹੁੰਦਾ ਹੈ ਕਿ ਸੰਚਾਰ ਤਕਨਾਲੋਜੀ ਭਾਰਤ ਦੇ ਸਮਾਜਿਕ ਖੇਤਰ ਵਿੱਚ ਹੁਣ ਤੱਕ ਕਿਸੇ ਵੀ ਕਿਸਮ ਦੀ ਵਿਕਾਸਸ਼ੀਲ ਤਬਦੀਲੀ ਲਿਆਉਣ ਦੇ ਯੋਗ ਨਹੀਂ ਹੈ , ਪਰ ਇਹ ਆਪਣੇ ਆਪ ਨੂੰ ਉੱਦਮੀ ਦੇ ਰੂਪ ਵਿੱਚ ਵਿਕਸਿਤ ਕਰ ਰਹੇ ਹਨ । ਸੰਚਾਰ ਤਕਨਾਲੋਜੀ ਇਹਨਾਂ ਪੱਛੜੇ ਹੋਏ ਇਲਾਕਿਆਂ ਵਿੱਚ ਉਪਯੋਗੀ ਨਹੀਂ ਹੈ, ਜਿੱਥੇ ਉਨ੍ਹਾਂ ਨੂੰ ਕਾਬਜ਼ ਆਬਾਦੀ ਦੀ ਗਰੀਬੀ ਅਤੇ ਗੈਰ-ਜਾਗਰੂਕਤਾ ਕਰਕੇ ਲਾਗੂ ਕੀਤਾ ਗਿਆ ਸੀ । ਇਸ ਲਈ ਲਾਗੂ ਸੰਚਾਰ ਤਕਨਾਲੋਜੀ ਇਨ੍ਹਾਂ ਖੇਤਰਾਂ ਵਿੱਚ ਪੱਛੜੀ ਆਬਾਦੀ ਨੂੰ ਫ਼ਾਈਦਾ ਨਹੀਂ ਕਰ ਰਹੀਆਂ ਪਰ ਉਹ ਗੈਰ-ਮੁਨਾਫ਼ਾ ਸੰਗਠਨਾਂ ਦੇ ਮਾਲਕਾਂ ਨੂੰ ਫ਼ਾਇਦਾ ਪਹੁੰਚਾ ਰਹੀਆਂ ਹਨ ।

http://cgnetswara.org/
http://www.gramvaani.org


ਮੋਬਨੀ ਦੱਤਾ ਇੱਕ ਖੋਜਾਰਥੀ ਹੈ। ਉਹ ਕਈ ਖੋਜ ਸੰਸਥਾਵਾਂ ਨਾਲ ਕੰਮ ਕਰਦੀ ਹੈ, ਜੋ ਜ਼ਮੀਨੀ ਸਤਰ ਦੇ ਕੰਮਾਂ ਨਾਲ ਜੁੜੀਆਂ ਹੋਈਆਂ ਹਨ ।

Comments

Security Code (required)Can't read the image? click here to refresh.

Name (required)

Leave a comment... (required)

ਸੂਚਨਾ-ਤਕਨਾਲੋਜੀ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ