Sat, 15 June 2024
Your Visitor Number :-   7111332
SuhisaverSuhisaver Suhisaver

ਕਾਸ਼ ਸਾਡੀ ਵੀ ਸੁਣੇ ਕੋਈ ਫ਼ਰਿਆਦ. . .

Posted on:- 01-09-2013

- ਸ਼ਿਵ ਕੁਮਾਰ ਬਾਵਾ

ਅੰਤਰਾਸ਼ਟਰੀ ਫੁੱਟਬਾਲਰ ਅਪਾਹਜ ਸਾਬਕਾ ਫੋਜੀ ਸੁਲਤਾਨ ਸਿੰਘ ਨਰਕ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ


ਇਲਾਜ ਲਈ ਲਿਆ ਕਰਜ਼ਾ ਨਾ ਮੋੜਨ ਕਾਰਨ 14 ਕਨਾਲ ਜ਼ਮੀਨ ਕੁਰਕ ਕਰਨ ਦੇ ਹੁਕਮ


ਮਾਹਿਲਪੁਰ: ਪਿੰਡ ਲਹਿਲੀ ਖੁਰਦ ਵਿਖੇ ਫੁੱਟਬਾਲ ਦਾ ਉੱਘਾ ਖਿਡਾਰੀ, ਸਾਬਕਾ ਫੌਜੀ ਖਸਤਾ ਹਾਲਤ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਹੈ। ਦੋ ਜਵਾਨ ਧੀਆਂ,ਇੱਕ ਲੜਕੇ ਸਮੇਤ ਪਤਨੀ ਅਤੇ ਬਜ਼ੁਰਗ ਬਿਮਾਰ ਪਿਤਾ ਨਾਲ ਰਹਿੰਦੇ ਇਸ ਖਿਡਾਰੀ ਦੀ ਆਰਥਿਕ ਹਾਲਤ ਐਨੀ ਕਮਜ਼ੋਰ ਹੈ ਕਿ ਉਸਦਾ ਪਰਿਵਾਰ ਰੋਟੀ ਨੂੰ ਵੀ ਤਰਸ ਰਿਹਾ ਹੈ। ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਲੋਂ ਆਪਣੀ ਵਿਲੱਖਣ ਖੇਡ ਕਲਾ ਸਦਕਾ ਸਨਮਾਨਿਤ ਖਿਡਾਰੀ ਦੀ ਬੀਤੇ ਦਿਨ ਹਾਲਤ ਤਰਸਯੋਗ ਬਣ ਗਈ ਜਦ ਉਸ ਵਲੋਂ ਆਪਣੀ 14 ਕਨਾਲ ਜ਼ਮੀਨ ਤੇ ਆਪਣੇ ਇਲਾਜ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਬੈਂਕ ਤੋਂ ਚੁੱਕੇ 5 ਲੱਖ ਰੁਪਏ ਕਰਜ਼ ਦੀ ਕਿਸ਼ਤ ਨਾ ਮੋੜ ਸਕਣ ਕਾਰਨ ਬੈਂਕ ਅਧਿਕਾਰੀ ਜ਼ਮੀਨ ਨੂੰ 15 ਦਿਨਾਂ ਅੰਦਰ ਕੁਰਕ ਕਰਨ ਦੀ ਧਮਕੀ ਦੇ ਗਏ।

 

ਡਿਊਟੀ ਦੌਰਾਨ ਕਾਤਲਾਨਾ ਹਮਲੇ ’ ਚ 80 ਪ੍ਰਤੀਸ਼ਤ ਨਕਾਰਾ ਹੋਏ ਇਸ ਜਵਾਨ ਨੇ ਭਾਰਤ ਸਰਕਾਰ ਅਤੇ ਥਲ ਸੈਨਾ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸਨੇ ਆਪਣੀ ਤਰਸਯੋਗ ਹਾਲਤ ਸਬੰਧੀ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਡ ਵਿਭਾਗ ਨੂੰ ਲਿਖਤੀ ਪੱਤਰ ਲਿਖਕੇ ਸਹਾਇਤਾ ਮੰਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਲੀ ਖੁਰਦ ਦੇ ਵਾਸੀ ਸੁਲਤਾਨ ਸਿੰਘ (46) ਪੁੱਤਰ ਅਮਰੀਕ ਸਿੰਘ ਨੇ ਆਪਣੀ ਪਤਨੀ ਸੁਖਵਿੰਦਰ ਕੌਰ ਦੀ ਹਾਜਰੀ ਵਿੱਚ ਦੱਸਿਆ ਕਿ ਉਸਨੇ ਦਸਵੀਂ ਤੱਕ ਦੀ ਪੜ੍ਹਾਈ ਜਿਆਣ ਚੱਬੇਵਾਲ ਸਕੂਲ ,10+2 ਡੀ ਏ ਵੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਵਧੀਆ ਖੇਡ ਕਲਾ ਕਾਰਨ ਉਹ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਖੇਡਿਆ,ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਖੇਡਦਿਆਂ ਦੇਖਕੇ 11=5=1987 ਨੂੰ ਪੰਜਾਬ ਰੈਜਮੈਂਟ ਰਾਮਗੜ੍ਹ ਸੈਂਟਰ (ਝਾਰਖੰਡ) ਤੋਂ ਆਏ ਭਾਰਤੀ ਥਲ ਸੈਨਾ ਦੇ ਅਧਿਕਾਰੀ ਆਪਣੇ ਨਾਲ ਲੈ ਗਏ ਅਤੇ ਟ੍ਰੈਨਿੰਗ ਦੌਰਾਨ ਹੀ ਕਰਨਲ ਅਮਰੀਕ ਸਿੰਘ ਨੇ ਉਸਨੂੰ ਫੋਜ ਵਿੱਚ ਬਤੌਰ ਹੋਲਦਾਰ ਭਰਤੀ ਕਰਕੇ ਫੁੱਟਬਾਲ ਟੀਮ ਲਈ ਚੁਣ ਲਿਆ। ਉਸਦੀ ਅਗਵਾਈ ਵਿੱਚ ਟੀਮ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ।

ਉਸਦੀ ਚੰਗੀ ਖੇਡ ਕਲਾ ਨੂੰ ਉਸ ਵਕਤ ਨਜ਼ਰ ਲੱਗ ਗਈ ਜਦ ਉਹ ਆਪਣੀ ਯੂਨਿਟ -16 ਦੇ ਸਾਥੀ ਲੈਂਸ ਨਾਇਕ ਦਰਸ਼ਨ ਸਿੰਘ ਵਲੋਂ ਕੀਤੇ ਕਾਤਲਾਨਾ ਹਮਲੇ ਦਾ ਸ਼ਿਕਾਰ ਹੋ ਗਿਆ। 15/10/1989 ਨੂੰ ਡਿਊਟੀ ਦੌਰਾਨ ਦਰਸ਼ਨ ਸਿੰਘ ਨੇ ਚਾਕੂ ਨਾਲ ਹਮਲਾ ਕਰਕੇ ਉਸਦਾ ਪੇਟ ਪਾੜ ਦਿੱਤਾ, ਕਿਉਂਕਿ ਸੁਲਤਾਨ ਸਿੰਘ ਨੇ ਉਸਨੂੰ ਅੰਮਿ੍ਰਤਧਾਰੀ ਹੋਣ ਕਰਕੇ ਸ਼ਰਾਬ ਪੀਣ ਅਤੇ ਖਰੂਦ ਕਰਨ ਤੋਂ ਰੋਕਿਆ ਸੀ। ਉਹ ਫੋਜ ਦੇ ਰਾਮਗੜ੍ਹ ਐਮ ਐਚ ਹਸਪਤਾਲ ਵਿੱਚ ਡੇਢ ਮਹੀਨਾ ਦਾਖਿਲ ਰਿਹਾ। ਡਾ ਕੈਪਟਨ ਕਪਿਲ ਸਿਨਹਾ ਨੇ ਉਸਦੇ ਪਾੜੇ ਪੇਟ ਨੂੰ 74 ਟਾਂਕੇ ਲਾਕੇ ਸੀਤਾ ਅਤੇ ਨੌਕਰੀ ਲਈ ਅਯੋਗ ਕਰਾਰ ਦੇ ਕੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਕੇ ਘਰ ਨੂੰ ਤੋਰ ਦਿੱਤਾ। ਫੋਜ ਵਿੱਚ ਖੇਡ ਦੌਰਾਨ ਉਸਨੂੰ ਵਧੀਆ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਕਾਰਨ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਸਮੇਤ ਹੋਰ ਉਚ ਅਧਿਕਾਰੀਆਂ ਵਲੋਂ ਕਈ ਵਾਰ ਸਨਮਾਨਿਤ ਕੀਤਾ ਗਿਆ।

ਫੁੱਟਬਾਲ ਦਾ ਉਚ ਖਿਡਾਰੀ ਬਣਨ ਦਾ ਸਪਨਾ ਉਸਦੇ ਸਾਥੀ ਸ਼ਰਾਬੀ ਅਧਿਕਾਰੀ ਨੇ ਅਜਿਹਾ ਖਰਾਬ ਕੀਤਾ ਕਿ ਉਹ ਫੌਜ ਵਿੱਚ 1987 ਤੋਂ 1990 ਤੱਕ ਹੀ ਨੌਕਰੀ ਕਰ ਸਕਿਆ। ਹਮਲਾਵਰ ਵਿਰੁੱਧ ਵਿਭਾਗ ਵਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਤੇ ਉਹ ਇਸ ਸਮੇਂ ਸੇਵਾ ਮੁਕਤ ਹੋ ਕੇ ਸੁੱਖ ਭਰਿਆ ਜੀਵਨ ਬਤੀਤ ਕਰ ਰਿਹਾ ਹੈ ਜਦਕਿ ਸੁਲਤਾਨ ਸਿੰਘ ਨੂੰ ਸਮੇਂ ਤੋਂ ਪਹਿਲਾਂ ਹੀ ਪੈਨਸ਼ਨ ਤੇ ਘਰ ਤੋਰ ਦਿੱਤਾ। ਉਹ ਜਦ ਘਰ ਪੁੱਜਾ ਤਾਂ ਭਰਾਵਾਂ ਅਤੇ ਭੈਣਾਂ ਨੇ ਉਸਨੂੰ ਮੂੰਹ ਨਹੀਂ ਲਾਇਆ ਜੋ ਕਿ ਇਟਲੀ ਅਤੇ ਕਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ। ਉਸਨੇ 25 ਕਨਾਲ ਜ਼ਮੀਨ ਵਿੱਚੋਂ 11ਕਨਾਲ ਆਪਣੇ ਵਿਆਹ ਅਤੇ ਆਪਣੀ ਸਿਹਤ ਦੇ ਸੁਧਾਰ ਲਈ ਵੇਚ ਦਿੱਤੀ।

ਇਸੇ ਦੌਰਾਨ ਮਾਤਾ ਦੀ ਮੌਤ ਹੋ ਗਈ ਅਤੇ ਉਸ ਕੋਲ ਰਹਿੰਦੇ ਬਜ਼ੁਰਗ ਪਿਤਾ ਦੀ ਸਿਹਤ ਵੀ ਵਿਗੜ ਗਈ। ਪਿਤਾ ਦੇ ਇਲਾਜ ਅਤੇ ਤਿੰਨ ਬੱਚਿਆਂ ਨੂੰ ਪੜ੍ਹਾਉਂਣ ਲਈ ਉਸਨੇ ਆਪਣੀ ਰਹਿੰਦੀ 14 ਕਨਾਲ ਜ਼ਮੀਨ ਤੇ 5 ਲੱਖ ਰੁਪਿਆ ਕਰਜ਼ ਚੁੱਕ ਲਿਆ ਜਿਸਦੀ ਕੋਈ ਵੀ ਕਿਸ਼ਤ ਨਾ ਮੁੜਨ ਕਾਰਨ ਉਸਨੂੰ ਬੀਤੇ ਦਿਨ ਬੈਂਕ ਅਧਿਕਾਰੀਆਂ ਨੇ ਵਿਆਜ ਸਮੇਤ 8 ਲੱਖ ਰੁਪਿਆ 15 ਦਿਨਾਂ ਦੇ ਅੰਦਰ ਮੋੜਨ ਦਾ ਨੋਟਿਸ ਦੇ ਕੇ ਜ਼ਮੀਨ ਨੂੰ ਕੁਰਕ ਕਰਵਾਕੇ ਪੈਸੇ ਵਸੂਲਣ ਦਾ ਨੋਟਿਸ ਦਿੱਤਾ ਹੈ।ਉਸਨੇ ਦੱਸਿਆ ਕਿ ਉਸਨੂੰ 26 ਸਾਲ ਸਰੀਰਕ ਪੱਖੋਂ ਨਕਾਰਾ ਹੋਣ ਕਾਰਨ ਬੇਰੁਜਗਾਰ ਘਰ ਬੈਠਿਆਂ ਹੋ ਚੱਲੇ ਹਨ। ਉਸਨੂੰ ਮਿਲਣ ਵਾਲੀ 6668 ਰੁਪਏ ਪੈਨਸ਼ਨ ਵੀ ਕਈ ਵਾਰ ਬੰਦ ਹੋ ਜਾਂਦੀ ਹੈ। ਉਸਦੀਆਂ ਦੋ ਲੜਕੀਆਂ ਮਨਪ੍ਰੀਤ ਕੌਰ ਅਤੇ ਨਵਪ੍ਰੀਤ ਕੌਰ ਬੀ ਏ ਫਾਈਨਲ ਵਿੱਚ ਪੜ੍ਹਦੀਆਂ ਹਨ ਅਤੇ ਲੜਕਾ ਅਮਨਪ੍ਰੀਤ ਸਿੰਘ ਫੁੱਟਬਾਲ ਵਿੰਗ ਪਾਲਦੀ ਵਿਖੇ ਖੇਡਦਾ ਹੈ। ਉਸਦਾ ਕਹਿਣ ਹੈ ਕਿ ਉਸਦੀ ਫੁੱਟਬਾਲ ਖੇਡ ਕਲਾ ਅਪਾਹਜਪੁਣੇ ਅਤੇ ਬੈਂਕਾਂ ਦੇ ਕਰਜੇ ਨੇ ਨਿਗਲ ਲਈ ਅਤੇ ਉਹ ਮਾਨਸਿਕ ਤੌਰ ਪ੍ਰੇਸ਼ਾਨ ਹੈ।

ਸ਼ੂਗਰ ਅਤੇ ਪੇਟ ਦਰਦ ਨੇ ਉਸਨੂੰ ਕੱਖੋਂ ਹੋਲਾ ਕਰਕੇ ਰੱਖ ਦਿੱਤਾ ਹੈ।ਉਸਨੇ ਮੰਗ ਕੀਤੀ ਹੈ ਕਿ ਉਸਨੂੰ ਫੋਜ ਵਲੋਂ ਪੂਰੀ ਨੋਕਰੀ ਦੀ ਤਨਖਾਹ, ਫੰਡ ਅਤੇ ਤਿੰਨੇ ਬੱਚਿਆਂ ਨੂੰ ਤੁਰੰਤ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਵੀ ਕਰਜ਼ ਤੋਂ ਮੁਕਤ ਹੋ ਕੇ ਸੁੱਖਮਈ ਜ਼ਿੰਦਗੀ ਜੀਓ ਸਕੇ।

Comments

Myriam

It's much easier to unednstard when you put it that way!

Widy

Full of salient points. Don't stop beniivelg or writing!

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ