Thu, 02 December 2021
Your Visitor Number :-   5339665
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਅਪਾਹਜਾਂ, ਬੇਸਹਾਰਿਆਂ, ਲਾਵਾਰਸਾਂ ਦਾ ਤੀਰਥ ਅਸਥਾਨ: ਪਿੰਗਲਵਾੜਾ

Posted on:- 10-11-2021

suhisaver

-ਸੁਖਪਾਲ ਕੌਰ 'ਸੁੱਖੀ'

ਅਕਸਰ ਜਦੋਂ ਅਸੀਂ ਆਪਣੇ ਅੱਤ ਦੇ ਰੁਝੇਵਿਆਂ ਵਿੱਚ ਕਿਸੇ ਧਾਰਮਿਕ ਅਸਥਾਨ ਜਾਂ ਸਮਾਜਿਕ ਸੰਸਥਾ ਦੀ ਗੱਲ ਕਰਦੇ ਜਾਂ ਸੁਣਦੇ ਹਾਂ ਤਾਂ ਸਾਡਾ ਸਿਰ ਅਦਬ ਨਾਲ ਝੁਕ ਜਾਂਦਾ ਹੈ ਤੇ ਸਾਡਾ ਮਨ ਪਿਆਰ ਤੇ ਸਰਧਾ ਨਾਲ ਭਰ ਜਾਂਦਾ ਹੈ। ਸਾਡੀਆਂ ਅੱਖਾਂ ਅੱਗੇ ਆਪ ਮੁਹਾਰੇ ਹੀ ਇੱਕ ਧਾਰਮਿਕ ਵਾਤਾਵਰਣ ਵਿੱਚ ਗੁਰਬਾਣੀ, ਕੀਰਤਨ, ਭਜਨ ਅਤੇ ਦੇਵੀ ਦੇਵਤਿਆਂ ਅੱਗੇ ਪੂਜਾ ਪਾਠ ਕਰਦੇ ਪੁਜਾਰੀਆਂ ਤੇ ਮਹੰਤਾਂ ਦੀਆਂ ਕਲਾ-ਕਲਾਕ੍ਰਿਤੀਆਂ ਘੁੰਮਣ ਲੱਗਦੀਆਂ ਹਨ। ਇਹ ਅਸਥਾਨ ਜਿੱਥੇ ਸਾਡੀ ਸੰਸਕ੍ਰਿਤੀ, ਇਤਹਾਸ ਅਤੇ ਸਮਾਜਿਕ ਢਾਂਚੇ ਦਾ ਅਧਾਰ ਹਨ ਉੱਥੇ ਹੀ ਹਰ ਮਨੁੱਖ ਵਿੱਚ ਆਪਸੀ ਪਿਆਰ, ਭਲਾਈ ਤੇ ਸਾਂਝੀਵਾਲਤਾ ਦਾ ਅਧਾਰ ਵੀ ਹਨ।

ਪਰ ਬੜੇ ਅਫਸੋਸ਼ ਦੀ ਗੱਲ ਹੈ ਕਿ ਮਨੁੱਖਤਾ ਦੀ ਸੇਵਾ ਤੇ ਆਪਸੀ ਪਿਆਰ ਵਰਗੇ ਉਦੇਸ਼ਾਂ ਦੀ ਪੂਰਤੀ ਲਈ ਇਹ ਅਸਥਾਨ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਭਲੇ ਪੁਰਸ਼ਾਂ ਨੇ ਮਨੁੱਖਾਂ ਲਈ ਬਣਾਏ ਸਨ, ਉਹਨਾਂ ਦਾ ਅਸਲ ਮਕਸਦ ਜਾਤ-ਪਾਤ, ਨਸਲਵਾਦ ਤੇ ਫਿਰਕੂਪੁਣੇ ਵਿੱਚ ਕਿਧਰੇ ਗੁਵਾਚ ਗਿਆ ਹੈ। ਪਰ ਅੱਜ ਦੇ ਇਸ ਨਫਰਤ, ਸਵਾਰਥ ਤੇ ਫਿਰਕੂਪੁਣੇ ਦੇ ਯੁੱਗ ਵਿੱਚ ਵੀ ਮਨੁੱਖਤਾ ਲਈ ਨਿਰਸਵਾਰਥ ਤੇ ਅਥਾਹ ਪਿਆਰ, ਸਾਂਝੀਵਾਲਤਾ ਤੇ ਕੁਦਰਤ ਨਾਲ ਪਿਆਰ ਦਾ ਸੰਦੇਸ਼ ਵੰਡਦਾ ਇੱਕ ਸਥਾਨ ਕਾਇਮ ਹੈ ਜਿਸਦਾ ਨਾਮ ਹੈ 'ਪਿੰਗਲਵਾੜਾ'। ਇਹ ਪਿੰਗਲਵਾੜਾ ਸਮੁੱਚੀ ਮਾਨਵ ਜਾਤੀ ਲਈ ਇੱਕ ਅਜਿਹਾ ਸੱਚਾ ਤੇ ਸੁੱਚਾ ਤੀਰਥ ਅਸਥਾਨ ਹੈ ਜਿਥੇ ਮਨੁੱਖਤਾ ਦੀ ਸੱਚੀ ਤੇ ਸੁੱਚੀ ਪੂਜਾ ਅਪਾਹਜਾਂ, ਬੇਸਹਾਰਿਆਂ, ਬਿਮਾਰਾਂ, ਲਾਵਾਰਸਾਂ ਤੇ ਬਿਰਧਾਂ  ਦੀ ਸੇਵਾ –ਸੰਭਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ।  

ਅੱਗੇ ਪੜੋ

ਲੰਮੇਰੀ ਵਾਟ ਬਾਕੀ ਹੈ... ਸੁਖਪਾਲ ਕੌਰ 'ਸੁੱਖੀ'

Posted on:- 04-05-2021

ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਇੰਵੇਂ ਬਣ ਜਾਂਦੇ ਨੇ ਕਿ ਲਗਦਾ ਕਿ ਇਹਨਾਂ ਹਾਲਾਤਾਂ ਦਾ ਬੀਜ ਕੀ ਹੈ, ਹੱਲ ਕੀ ਹੈ ਤੇ ਕੀ ਇਹਨਾਂ ਹਾਲਾਤਾਂ ਤੋਂ ਭੱਜਿਆ ਜਾ ਸਕਦਾ? ਇਹੋ ਸੋਚਦੀ ਮੈਂ ਦਫਤਰ ਵਿੱਚੋਂ ਬਾਹਰ ਆਪਣੇ-ਆਪ ਨਾਲ ਗੱਲਾਂ ਕਰਨ ਲਈ ਕੋਈ ਥਾਂ ਲੱਭਣ ਲਈ ਚੱਲ ਪਈ। ਨਿਰਾਸ਼ਤਾ ਦਾ ਆਲਮ ਇੰਝ ਮੇਰੇ ਤੇ ਹਾਵੀ ਹੋ ਚੁੱਕਿਆ ਸੀ ਕਿ ਮੈਨੂੰ ਆਪਣੇ ਆਪ ਤੇ ਹਾਸਾ ਤੇ ਰੋਣਾ ਇਕੱਠਾ ਹੀ ਆ ਰਿਹਾ ਸੀ। ਇਹ ਇਕ ਵਕਤ ਹੁੰਦਾ ਜਦੋਂ ਇਨਸਾਨ ਨੂੰ ਕਿਸੇ ਵੀ ਗਲਤ ਰਾਸਤੇ ਤੇ ਲਿਜਾ ਕੇ ਖੜਾ ਸਕਦੈ। ਪਰ ਇਸ ਵਿੱਚ ਕਿਸੇ ਜਾਣ-ਅਣਜਾਣ ਦੇ ਬੋਲਾਂ ਦੀ ਢਾਰਸ ਦਵਾਈ ਦਾ ਕੰਮ ਕਰਦੀ ਹੈ। ਮੇਰੇ ਕਦਮ ਆਪਣੇ-ਆਪ ਹਸਪਤਾਲ ਦੇ ਦਫਤਰ ਵਿਚਲੇ ਪਾਰਕ ਵੱਲ ਹੋ ਤੁਰੇ, ਜਿੱਥੇ ਬੈਠ ਮੈਂ ਬਹੁਤ ਵਾਰ ਆਪਣੇ-ਆਪ ਨੂੰ ਟਟੋਲਿਆ ਤੇ ਲੱਭਿਆ ਸੀ।

ਮੈਂ ਪਾਰਕ ਦੇ ਵਿੱਚ ਇੱਕ ਨਜਰ ਘੁੰਮਾ ਕੇ ਦੇਖਿਆ ਤਾਂ ਕੋਈ ਵੀ ਬੈਂਚ ਖਾਲੀ ਨਹੀਂ ਸੀ। ਮੇਰੀ ਨਿਰਸ਼ਤਾ ਹੋਰ ਵਧ ਗਈ। ਮੈਂ ਮੁੜਨ ਹੀ ਲੱਗੀ ਸੀ ਕਿ ਮੇਰੀ ਨਜਰ ਪਾਰਕ ਦੇ ਇੱਕ ਕੋਨੇ ਤੇ ਪਏ ਬੈਂਚ ਤੇ ਬੈਠੇ ਇੱਕ ਬਜੁਰਗ ਜੋੜੇ ਤੇ ਚਲੀ ਗਈ। ਮੈਂ ਚੁੱਪ-ਚਾਪ ਉਹਨਾਂ ਕੋਲ ਰੁਕ ਗਈ । ਮੈਂ ਹਲੀਮੀ ਤੇ ਆਪਣੇ ਭਰੇ ਹੋਏ ਗਲੇ ਨਾਲ ਬੇਬੇ ਕੋਲੋਂ ਪੱਛਿਆ,"ਬੀਜੀ ਕੀ ਮੈਂ ਇੱਥੇ ਬੈਠ ਜਾਵਾਂ?" ਉਹਨਾਂ ਕਿਹਾ ਕੁੱਝ ਨਹੀਂ ਪਰ ਦੋਵੇਂ ਹਲਕੇ ਜੇ ਸਰਕ ਕੇ ਬੈਠ ਗਏ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਚੁੱਪ-ਚਾਪ ਬੈਠ ਗਈ ।

ਅੱਗੇ ਪੜੋ

ਅਜ਼ਾਦੀ ਦਿਵਸ -ਬਲਕਰਨ ਕੋਟਸ਼ਮੀਰ

Posted on:- 14-08-2021

suhisaver

ਪੂਰੇ ਮੁਲਕ ਵਿੱਚ 'ਅਜ਼ਾਦੀ ਦਿਵਸ' ਮਨਾਇਆ ਜਾ ਰਿਹਾ ਹੈ, 15 ਅਗਸਤ ਭਾਰਤੀ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ, ਇਹ ਹੀ ਉਹ ਦਿਨ ਹੈ, ਜਿਸ ਲਈ ਕੁੱਝ ਦਿਨ ਜਾਂ ਮਹੀਨੇ ਨਹੀਂ, ਸਗੋਂ ਸੈਂਕੜੇ ਵਰੇੵ ਇੰਤਜ਼ਾਰ ਕਰਨਾ ਪਿਆ। ਅੰਗਰੇਜ਼ੀ ਹਕੂਮਤ ਦੀ ਲੰਮੀ ਗ਼ੁਲਾਮੀ ਤੋਂ ਨਿਜ਼ਾਤ ਮਿਲਣ ਦੀ ਖ਼ੁਸ਼ੀ ਸਮੁੱਚੇ ਭਾਰਤ ਵਿੱਚ ਝਟਪਟ ਅੰਬਰ ਨੂੰ ਛੋਹ ਗਈ।
    
 ਭਾਰਤੀਆਂ ਨੂੰ ਕਾਫ਼ੀ ਲੰਮਾ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਸੰਤਾਪ ਭੋਗਣਾ ਪਿਆ, 1757 ਈ: ਵਿੱਚ ਪਲਾਸੀ ਦੀ ਲੜਾਈ ਤੋਂ ਸਾਡੀ ਗ਼ੁਲਾਮੀ ਦੀ ਅਜਿਹੀ ਸ਼ੁਰੂਆਤ ਹੋਈ ਜਿਸਨੇ ਲੰਮੇ-ਚੌੜੇ ਸੰਘਰਸ਼ ਤੋਂ ਮਗਰੋਂ ਖੂਨ ਨਾਲ ਲੱਥ-ਪੱਥ ਹੋ ਕੇ ਮਸੀਂ ਕਿਤੇ ਜਾ ਕੇ ਪਿੱਛਾ ਛੱਡਿਆ। ਇਸ ਸਮੇਂ ਦੌਰਾਨ ਸਾਡੇ ਮੁਲਕ ਵਾਸੀਆਂ ਦੀ ਕੀ-ਕੀ ਦੁਰਦਸ਼ਾ ਹੋਈ , ਕਿੰਨੇ ਹਿਰਦਾ ਪਰੁੰਨੵਣ ਵਾਲ਼ੇ ਤਸੀਹੇ ਝੱਲੇ, ਸਾਡਾ ਸਬਰ ਪਰਖਿਆ, ਖੂਨ ਡੁਲਿੵਆ, ਲੱਖਾਂ ਕੀਮਤੀ ਜਾਨਾਂ ਗਈਆਂ, ਇਹ ਕਿਸੇ ਤੋਂ ਲੁਕਿਆ ਨਹੀਂ, ਆਖ਼ਰ ਦੂਜੇ ਵਿਸ਼ਵ ਯੁੱਧ ਵਿੱਚ ਝੰਬੇ ਜਾਣ ਕਾਰਨ ਅੰਗਰੇਜ਼ਾਂ ਦੀ ਹਾਲਤ ਹੀ ਇੰਨੀ ਪਤਲੀ ਪੈ ਗਈ ਸੀ ਕਿ ਉਨਾਂੵ ਨੂੰ ਤਾਂ ਆਪਣੇ ਖ਼ੁਦ ਦੇ ਦੇਸ਼ ਵਿੱਚ ਸ਼ਾਸ਼ਨ ਪੑਬੰਧ ਚਲਾਉਣਾ ਮੁਹਾਲ ਹੋ ਗਿਆ ਸੀ ਤਾਂ ਉਨਾਂੵ ਨੇ ਭਾਰਤ ਨੂੰ ਆਪਣੇ ਹਾਲ ਤੇ ਛੱਡਣ ਦਾ ਫ਼ੈਸਲਾ ਕਰ ਲਿਆ ਸੀ। 3 ਜੂਨ 1947 ਈ: ਨੂੰ ਲਾਰਡ  ਮਾਊਂਟਬੈਟਨ ਨੇ ਐਲਾਨ ਕਰ ਦਿੱਤਾ ਸੀ ਕਿ ਭਾਰਤ ਨੂੰ 15 ਅਗਸਤ 1947 ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਬੑਿਟੇਨ ਦੇ ਸਾਸ਼ਨ ਤੋਂ ਅਜ਼ਾਦ ਹੋਣ ਤੋਂ ਬਾਅਦ ਭਾਰਤ ਦਾ ਸਰੂਪ ਤੈਅ ਕਰਨ ਲਈ 4 ਜੁਲਾਈ 1947 ਨੂੰ 'ਦੀ ਇੰਡੀਅਨ ਇੰਡੀਪੈਂਡੈਟਸ ਐਕਟ' ਪੇਸ਼ ਕੀਤਾ ਗਿਆ, ਇਸੇ ਬਿੱਲ ਵਿੱਚ ਹੀ ਭਾਰਤ ਦੀ ਵੰਡ ਕਰਕੇ ਵਿੱਚੋਂ ਇੱਕ ਵੱਖਰੇ ਦੇਸ਼ ਪਾਕਿਸਤਾਨ ਦੇ ਬਣਾਏ ਜਾਣ ਦਾ ਵੀ ਮਤਾ ਰੱਖਿਆ ਗਿਆ ਸੀ, ਇਹ ਬਿੱਲ 18 ਜੁਲਾਈ ਨੂੰ ਪਾਸ ਹੋਇਆ। ਵਰਿੵਆਂ ਦੀਆਂ ਉਡੀਕਾਂ ਮਗਰੋਂ 15 ਅਗਸਤ 1947 ਈ: ਦਾ ਸੂਰਜ ਚੜਿੵਆ ਤਦ ਮੁਲਕ ਵਾਸੀਆਂ ਨੇ ਆਪਣੇ-ਜਾਣੀਂ ਅਜ਼ਾਦ ਫ਼ਿਜ਼ਾ ਵਿੱਚ ਸਾਹ ਭਰਿਆ ਪਰ ਬਟਵਾਰੇ ਸਦਕਾ ਦੇਸ਼ ਦੰਗੇ - ਫਸਾਦਾਂ ਕਾਰਨ  ਇਹ ਸੂਲੀ ਟੰਗਿਆ ਗਿਆ । ਅਜ਼ਾਦ ਭਾਰਤ ਦੀ ਇਹ ਨਵੀਂ ਫ਼ਿਜ਼ਾ ਕਿਹੋ -ਜਿਹੀ ਰਹੀ ਹੈ, ਆਓ...! ਸਾਰੀ ਗੱਲ ਕਰਦੇ ਹਾਂ ....!


ਅੱਗੇ ਪੜੋ

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ