Tue, 27 October 2020
Your Visitor Number :-   2792683
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਬਲਾਤਕਾਰ ਸਮੱਸਿਆ ਅਤੇ ਹੱਲ - ਨੀਲ ਕਮਲ

Posted on:- 04-10-2020

suhisaver

ਅਸੀਂ ਦੁਨੀਆਂ ਦੇ ਉਸ ਮੁਲਕ ਵਿਚ ਰਹਿ ਰਹੇ ਹਾਂ ਜਿੱਥੇ ਸਭ ਤੋਂ ਵੱਧ ਬੇਰੋਜ਼ਗਾਰੀ , ਭੁੱਖਮਰੀ ਆਏ ਦਿਨ ਬਲਾਤਕਾਰ ਤੇ ਛੇੜ ਛਾੜ ਦੀਆਂ ਘਟਨਾਵਾਂ ਬਹੁਤ ਆਮ ਜਿਹੀ ਗੱਲ ਹੋ ਗਈਆਂ ਨੇ। ਭਾਰਤ ਉਹ੍ਹ ਮੁਲਕ ਹੈ ਜਿੱਥੇ ਹਰ 10 ਮਿੰਟ ਬਾਅਦ ਇਕ ਕੁੜੀ ਨਾਲ ਛੇੜ ਛਾੜ, ਬਦਤਮੀਜ਼ੀ ,ਹਰ 12 ਮਿੰਟ ਬਾਅਦ ਬਲਾਤਕਾਰ ਤੇ ਹਰ 15 ਪੰਦਰਾਂ ਮਿੰਟ ਬਾਅਦ ਗੈਂਗ ਰੇਪ ਹੁੰਦਾ । ਬਲਾਤਕਾਰ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਨੇ। ਭਾਰਤ ਦੀਆ ਸਾਮਾਜਿਕ, ਰਾਜਨੀਤਿਕ ਅਤੇ ਇਕਨੋਮਿਕ ਸੰਸਥਾਵਾਂ ਪਿੱਤਰ ਸਤਾ ਨਾਲ ਲਿਪਤ ਸੰਸਥਾਵਾਂ ਹਨ।
                                
ਹਾਲ ਹੀ ਵਿੱਚ ਯੂ.ਪੀ. ਦੇ ਹਾਦਰਸ ਦੀ ਘਟਨਾ ਸਾਨੂੰ ਸਭ ਨੂੰ ਪਤਾ ਜਿੱਥੇ ਇਕ ਵੀਹ ਸਾਲ ਦੀ ਮਨੀਸ਼ਾ ਨਾਮ ਦੀ ਕੁੜੀ ਦਾ ਚਾਰ ਵਿਅਕਤੀਆਂ ਵੱਲੋਂ ਗੈਂਗ ਰੇਪ ਕੀਤਾ ਗਿਆ ਤੇ ਪੁਲਿਸ ਤੇ ਪ੍ਰਸ਼ਾਸਨ ਤੋਂ ਸਾਨੂੰ ਕੱਖ ਦੀ ਉਮੀਦ ਨਹੀਂ ਵੀ ਇਹ ਇਨਸਾਫ਼ ਲਈ ਕੁਝ ਕਰਨਗੇ। ਇਹ ਘਟਨਾ ਨਾ ਹੀ ਆਖ਼ਰੀ ਹੈ ਤੇ ਨਾ ਹੀ ਪਹਿਲੀ। ਜਦੋਂ 2012 ਚ 16 ਦਸੰਬਰ ਨੂੰ 23 ਸਾਲਾ ਨਿਰਭਯਾ ਦਾ ਬਲਾਤਕਾਰ ਹੁੰਦਾ ਓਹਦੇ ਸਰੀਰ ਚ ਲੋਹੇ ਦੀਆਂ ਰਾੜਾਂ ਪਾ ਦਿੱਤੀਆਂ ਜਾਂਦੀਆਂ ਨੇ ਤਾਂ ਉਹਦੇ ਬਲਾਤਕਾਰੀਆਂ ਨੂੰ ਹੁਣ 2020 ਚ ਆ ਕੇ ਫਾਂਸੀ ਦਿੱਤੀ ਜਾਂਦੀ ਐ।ਕੀ ਫਾਂਸੀ ਦੇਣ ਨਾਲ ਇਹ ਘਟਨਾਵਾਂ ਬੰਦ ਹੋ ਗਈਆਂ? ਨਹੀਂ ਸਗੋਂ ਔਰਤ ਵਿਰੋਧੀ ਹਿੰਸਾ ਦੀਆ ਘਟਨਾਵਾਂ ਵਿਚ ਤੇਜੀ ਨਾਲ ਵਾਧਾ ਹੋਏ ਹੈ । ਮਾਰਚ 2020 ਤੋਂ ਤਾਂ ਲਾਕਡਾਊਨ ਚੱਲ ਰਿਹਾ ਤੁਸੀਂ ਲੋਕਡੌਨ ਦੀਆਂ ਬਲਾਤਕਾਰ ਦੀਆਂ ਘਟਨਾਵਾਂ ਦੇਖ ਲਵੋ ਜਿਸ ਚ ਛੋਟੀਆਂ ਛੋਟੀਆਂ ਬੱਚਿਆਂ ਨਾਲ ਰੇਪ ਹੋਏ ਨੇ ਤੇ ਜਦੋਂ ਹੈਦਰਾਬਾਦ ਚ ਡਾਕਟਰ ਪ੍ਰਿਯੰਕਾ ਰੈਡੀ ਦਾ ਬਲਾਤਕਾਰ ਹੁੰਦਾ ਤੇ ਫਿਰ ਓਹਦੇ ਸਰੀਰ ਨੂੰ ਪੂਰੀ ਤਰ੍ਹਾਂ ਮਚਾ ਦਿੱਤਾ ਜਾਂਦਾ ਮਤਲਬ ਕੋਈ ਸਬੂਤ ਨੀ ਛੱਡਿਆ ਜਾਂਦਾ ਤਾਂ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾਂਦਾ ਉਹਨਾਂ ਦਾ ਜੀਹਦੇ ਨਾਲ ਪੁਲਿਸ ਲੋਕਾਂ ਦੀ ਹੀਰੋ ਬਣ ਜਾਂਦੀ ਐ ਤੇ ਲੋਕਾਂ ਨੂੰ ਵੀ ਲੱਗਦਾ ਵੀ ਦੋਸ਼ੀਆਂ ਨੂੰ ਸਜ਼ਾ ਮਿਲ ਗਈ।

ਅੱਗੇ ਪੜੋ

ਰਵੀਸ਼ ਕੁਮਾਰ ਦਾ ਖ਼ਤ 25 ਸਤੰਬਰ ਦੇ ਭਾਰਤਬੰਦ ਦੇ ਅੰਦੋਲਨਕਾਰੀਆਂ ਦੇ ਨਾਂ - ਰਵੀਸ਼ ਕੁਮਾਰ

Posted on:- 25-09-2020

suhisaver

25 ਸਤੰਬਰ 2020 ਭਾਰਤ ਬੰਦ ਦੇ ਸਬੰਧ ਵਿਚ ਰਵੀਸ਼ ਕੁਮਾਰ (NDTV) ਦਾ ਮਿਹਨਤੀ ਲੋਕਾਂ ਖਾਸ ਕਰਕੇ ਕਿਸਾਨਾਂ ਦੇ ਨਾਂ ਇਹ ਮਹੱਤਵਪੂਰਨ ਖ਼ਤ ਮੈਂ ਪੰਜਾਬੀ ਵਿਚ ਅਨੁਵਾਦ ਕਰਕੇ ਇੱਥੇ ਪਾ ਰਿਹਾਂ। ਹੋ ਸਕੇ ਤਾਂ ਧਰਨਿਆਂ 'ਤੇ ਬੈਠੇ ਲੋਕਾਂ ਤੱਕ ਇਹ ਜਰੂਰ ਪਹੁੰਚਾਉ। ਉਨ੍ਹਾਂ ਨੂੰ ਪੜ੍ਹ ਕੇ ਸੁਣਾਉ - ਸੁੱਤਿਆਂ ਨੂੰ ਜਗਾਉ। ਜੇ ਨਾ ਜਾਗੇ ਤਾਂ ਲੁੱਟੇ ਜਾਉਗੇ।
ਇਕੱਲੇ ਕਿਸਾਨਾਂ ਵਾਸਤੇ ਹੀ ਨਹੀਂ ਮਜ਼ਦੂਰਾਂ ਦੇ ਖਿਲਾਫ ਵੀ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਨਾਉਣ ਵਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਹੁਣ ਸਮੁੱਚੇ ਮਿਹਨਤਕਸ਼ਾਂ ਦੇ ਏਕੇ ਬਿਨਾਂ ਨਹੀਂ ਸਰਨਾਂ।
ਇਹ ਖ਼ਤ ਪੜ੍ਹਨ ਵਾਸਤੇ ਹੀ ਨਹੀਂ ਸਮਝਣ ਵਾਸਤੇ ਵੀ ਹੈ। ਨਾਲ ਹੀ ਆਪਣਾ ਮੀਡੀਆ ਵੀ ਪਹਿਚਾਣੋ।ਸੁਣਿਆ ਹੈ ਕਿ ਤੁਸੀਂ ਸਾਰਿਆਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਵਿਰੋਧ ਕਰਨਾ ਅਤੇ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨਾ ਤੁਹਾਡਾ ਲੋਕਤੰਤਰੀ ਅਧਿਕਾਰ ਹੈ। ਮੇਰਾ ਕੰਮ ਸਰਕਾਰ ਦੇ ਨਾਲ ਤੁਹਾਡੀਆਂ ਗਲਤੀਆਂ ਦੱਸਣਾ ਵੀ ਹੈ। ਤੁਸੀਂ 25 ਸਤੰਬਰ ਨੂੰ ਭਾਰਤ ਬੰਦ ਦਾ ਦਿਨ ਗਲਤ ਚੁਣਿਆ ਹੈ। 25 ਸਤੰਬਰ ਨੂੰ ਫਿਲਮ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਬੁਲਾਇਆ ਗਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨਸ਼ਾ ਸੇਵਨ ਦੇ ਬਹੁਤ ਹੀ ਗੰਭੀਰ ਮਾਮਲੇ ਵਿੱਚ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕਰੇਗਾ।

ਜਿਨ੍ਹਾਂ ਨਿਊਜ਼ ਚੈਨਲਾਂ ਵਲੋਂ ਤੁਸੀਂ 2014 ਤੋਂ ਬਾਅਦ ਰਾਸ਼ਟਰਵਾਦ ਦੀ ਫਿਰਕੂ ਘੁੱਟੀ ਪੀਤੀ ਹੈ, ਉਹ ਹੀ ਚੈਨਲ ਤੁਹਾਨੂੰ ਛੱਡ ਕੇ ਦੀਪਿਕਾ ਦੇ ਆਣ-ਜਾਣ ਤੋਂ ਲੈ ਕੇ ਖਾਣ-ਪੀਣ ਦੀ ਕਵਰੇਜ ਕਰਨਗੇ। ਵੱਧ ਤੋਂ ਵੱਧ, ਤੁਸੀਂ ਉਨ੍ਹਾਂ ਚੈਨਲਾਂ ਨੂੰ ਬੇਨਤੀ ਕਰ ਸਕਦੇ ਹੋ ਕਿ ਉਹ ਦੀਪਿਕਾ ਤੋਂ ਹੀ ਪੁੱਛ ਲੈਣ ਕਿ ਕੀ ਉਹ ਭਾਰਤ ਦੇ ਕਿਸਾਨਾਂ ਦੁਆਰਾ ਪੈਦਾ ਕੀਤਾ ਅਨਾਜ ਖਾਂਦੀ ਹੈ ਜਾਂ ਯੂਰਪ ਦੇ ਕਿਸਾਨਾਂ ਦੁਆਰਾ ਪੈਦਾ ਕੀਤਾ ਗਿਆ ਅੰਨ ਖਾਂਦੀ ਹੈ। ਸਿਰਫ ਇਹ ਹੀ ਇਕ ਸਵਾਲ ਹੈ ਜਿਸ ਦੇ ਬਹਾਨੇ 25 ਸਤੰਬਰ ਨੂੰ ਕਿਸਾਨਾਂ ਦੇ ਅੰਦੋਲਨ ਬਾਰੇ ਕਵਰੇਜ ਦੀ ਸੰਭਾਵਨਾ ਬਚਦੀ ਹੈ। 25 ਸਤੰਬਰ ਨੂੰ ਕਿਸਾਨਾਂ ਨਾਲ ਜੁੜੀ ਖਬਰ ਬ੍ਰੇਕਿੰਗ ਨਿਊਜ਼ ਬਣ ਸਕਦੀ ਹੈ। ਨਹੀਂ ਤਾਂ ਅਜਿਹਾ ਸੰਭਵ ਨਹੀਂ।

ਅੱਗੇ ਪੜੋ

ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਪਣੇ ਹੱਕਾਂ ਲਈ ਜੱਥੇਬੰਦ ਹੋਣਾ ਸਮੇਂ ਦੀ ਵੱਡੀ ਲੋੜ -ਹਰਸ਼ਵਿੰਦਰ

Posted on:- 12-09-2020

suhisaver

ਵਿਦਿਆਰਥੀ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਇਹਨਾਂ ਤੇ ਆਉਣ ਵਾਲਾ ਕੱਲ ਨਿਰਭਰ ਕਰਦਾ ਹੈ। ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਾਲਤ ਬਹੁਤ ਮਾੜੀ ਬਣੀ ਹੋਈ ਹੈ। ਇਹਨਾਂ ਉੱਤੇ ਦੋਹਰੇ-ਤੀਹਰੇ ਹਮਲੇ ਹੋ ਰਹੇ ਪਰ ਇਹਨਾਂ ਦੀ ਬਾਤ ਕੋਈ ਨਹੀਂ ਪਾਉਂਦਾ, ਨਾ ਹੀ ਕਿਸੇ ਬਹਿਸ ਵਿਚ ਇਨ੍ਹਾਂ ਦਾ ਕੋਈ ਖਾਸ ਜ਼ਿਕਰ ਹੁੰਦਾ ਹੈ। ਜੇ ਗੱਲ ਹੁੰਦੀ ਆ ਤਾਂ ਸੱਭਿਆਚਾਰ ਦੇ ਵਿਗਾੜਾਂ ਨਾਲ ਜੋੜ ਕੇ ਸਮਾਜ ਇਹਨਾਂ ਦੀ ਪਰਵਰਿਸ਼ 'ਤੇ ਸਵਾਲ ਉਠਾਉਂਦਾ ਹੈ ਪਰ ਇਹ ਦੱਸਣ ਦਾ ਹੀਆਂ ਕੋਈ ਨਹੀਂ ਕਰਦਾ ਕਿ ਇਹ ਇਕ ਤੀਜੀ ਦੁਨੀਆਂ ਦੇ ਮੁਲਕਾਂ ਚੋਂ ਵਿਕਸਤ ਦੇਸ਼ਾਂ 'ਚ ਆਏ ਨੇ ਤੇ ਇਹ ਇਕ ਤਬਦੀਲੀ ਦੇ ਪੜਾਅ 'ਚ ਨੇ।

ਜਿਹੜੇ ਪਹਿਲਾਂ ਪਿਛਾਂਹਖਿੱਚੂ ਜਗੀਰੂ ਕਦਰਾਂ-ਕੀਮਤਾਂ ਦੀ ਰਹਿੰਦ-ਖੂੰਹਦ ਤਹਿਤ ਵੱਡੇ ਹੋਏ ਤੇ ਬਾਅਦ ਵਿਚ ਪੱਛਮੀ ਸੱਭਿਆਚਾਰ ਦੀ ਅੱਖਾਂ ਚੁੰਧਿਆ ਦੇਣ ਵਾਲੀ ਦੁਨੀਆਂ 'ਚ ਕਈ ਤਰ੍ਹਾਂ ਦੇ ਸੁਪਨੇ ਲੈ ਕੇ ਆਏ। ਇੱਥੇ ਆ ਕੇ ਪੜ੍ਹਾਈ ਤੇ ਨਾਲ-ਨਾਲ ਕੰਮ ਦੇ ਬੋਝ ਨਾਲ ਕਈ ਤਰ੍ਹਾਂ ਦੀਆ ਮਾਨਸਿਕ ਪਰੇਸ਼ਾਨੀਆਂ ਝੱਲ ਕੇ ਆਵਦਾ-ਆਪ ਪਾਲ ਰਹੇ ਹਨ।

ਅੱਗੇ ਪੜੋ

ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ