Fri, 26 April 2024
Your Visitor Number :-   7004351
SuhisaverSuhisaver Suhisaver

ਮੇਹਟੀਆਣਾ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਦਲਿਤ ਨੌਜਵਾਨ ਦੀ ਮੌਤ -ਸ਼ਿਵ ਕੁਮਾਰ ਬਾਵਾ

Posted on:- 28-03-2013

suhisaver

ਥਾਣਾ ਮਹਟੀਆਣਾ ਦੀ ਪੁਲੀਸ ਦੇ ਪਹਿਲਾਂ ਹੀ ਕਈ ਕੇਸਾਂ ਵਿੱਚ ਉਲਝੇ ਥਾਣੇਦਾਰ ਵਲੋਂ ਬੀਤੀ ਰਾਤ ਪਿੰਡ ਡਵਿੱਡਾ ਰਿਹਾਣਾਂ ਤੋਂ ਰਾਤ ਦੇ ਸਮੇਂ ਪਿੰਡ ਦੇ ਇੱਕ ਨੌਜਵਾਨ ਨੂੰ ਉਸਦੇ ਘਰੋਂ ਚੁੱਕ ਕੇ ਅਤਿ ਦਰਜੇ ਦੇ ਤਸੀਹੇ ਦੇ ਕੇ ਉਸ ਨੂੰ ਕੋਹ ਕੋਹਕੇ ਜਾਨੋ ਮਾਰ ਦਿੱਤਾ । ਅੱਜ ਤੜਕੇ ਜਦ ਉਕਤ ਨੌਜਵਾਨ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਣ ਦਾ ਮਾਮਲਾ ਪਿੰਡ ਵਾਸੀਆਂ ਸਮੇਤ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਪਿੰਡ ਦੇ ਲੋਕ ਭੜਕ ਉਠੇ ਅਤੇ ਭੜਕੇ ਹੋਏ ਲੋਕਾਂ ਵਲੋਂ ਬਸਪਾ ਆਗੂ ਨਰਿੰਦਰ ਖਨੌੜਾ ਅਤੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਵੱਡੀ ਮਾਤਰਾ ਵਿੱਚ ਮੇਹਟੀਅਣਾ ਫਗਵਾੜਾ ਰੋਡ ਤੇ ਥਾਣੇ ਅੱਗੇ ਰੋਸ ਧਰਨਾ ਮਾਰਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਫਿਕ ਜਾਮ ਕਰਕੇ ਪੁਲੀਸ ਵਿਰੁੱਧ ਜੰਮਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਘਟਨਾ ਦਾ ਪਤਾ ਲਗਦਿਆਂ ਹੀ ਲੋਕ ਵੱਡੀ ਗਿਣਤੀ ਵਿੱਚ ਪੀੜਤ ਪਰਿਵਾਰ ਨਾਲ ਖੜਕੇ ਪੁਲੀਸ ਦੀ ਉਕਤ ਕਾਰਵਾਈ ਦਾ ਸਖਤ ਵਿਰੋਧ ਕਰਨ ਲੱਗ ਪਏ। ਪੁਲੀਸ ਦੇ ਉਚ ਅਧਿਕਾਰੀ ਵੀ ਘਟਨਾ ਸਥਾਨ ’ਤੇ ਪੁੱਜ ਗਏ । ਪੁਲੀਸ ਦੇ ਉਚ ਅਧਿਕਾਰੀਆਂ ਵਲੋਂ ਲੋਕ ਰੋਹ ਅੱਗੇ ਝੁਕਦਿਆਂ ਪੁਲੀਸ ਹਿਰਾਸਤ ਵਿੱਚ ਮੌਤ ਦਾ ਸ਼ਿਕਾਰ ਹੋਏ ਗੁਰਮੇਲ ਰਾਮ ਦੇ ਪਿਤਾ ਕਿਸ਼ਨ ਚੰਦ ਪੁੱਤਰ ਮੁਨਸ਼ੀ ਰਾਮ ਦੇ ਬਿਆਨਾ ਤੇ ਥਾਣਾ ਮੇਹਟੀਆਣਾਂ ਦੇ ਥਾਣੇਦਾਰ ਬਲਕਾਰ ਸਿੰਘ, ਮਦਨ ਲਾਲ ਪੁੱਤਰ ਰਾਮ ਲਾਲ ਅਤੇ ਬਿੰਦੂ ਪੁੱਤਰ ਮਦਨ ਲਾਲ ਵਿਰੁੱਧ ਧਾਰਾ 302 , 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣੇਦਾਰ ਬਲਕਾਰ ਸਿੰਘ ਨੂੰ ਬਰਖਾਸਤ ਕਰਕੇ ਤਿੰਨੇ ਕਥਿੱਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਉਕਤ ਕਾਰਵਾਈ ਕਾਰਨ ਹੀ ਪੀੜਤ ਪਰਿਵਾਰ ਅਤੇ ਉਹਨਾਂ ਦੇ ਹਮਾਇਤੀਆਂ ਵਲੋ ਥਾਣੇ ਅੱਗੇ ਲਾਏ ਰੋਸ ਧਰਨੇ ਅਤੇ ਜਾਮ ਨੂੰ ਖੁਲ੍ਹਵਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ।
                                

ਪ੍ਰਾਪਤ ਜਾਣਕਾਰੀ ਅਨੁਸਾਰ  ਪਿੰਡ ਡਵਿੱਡਾ ਰਿਹਾਣਾ ਦੇ ਦਲਿਤ ਪਰਿਵਾਰ ਨਾਲ ਸੰਬੰਧਤ ਬਜ਼ੁਰਗ ਕਿਸ਼ਨ ਚੰਦ ਪੁੱਤਰ ਮੁਨਸ਼ੀ ਰਾਮ ਨੇ ਬਸਪਾ ਆਗੂ ਨਰਿੰਦਰ ਖਨੌੜਾ ਅਤੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਦੀ ਹਾਜ਼ਰੀ ਵਿੱਚ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰੇ ਲੜਕੇ ਗੁਰਮੇਲ ਰਾਮ (35) ਨੂੰ  ਮਦਨ ਲਾਲ ਪੁੱਤਰ ਰਾਮ ਲਾਲ ਅਤੇ ਉਸਦਾ ਲੜਕਾ ਬਿੰਦੂ ਪੁੱਤਰ ਰਾਮ ਲਾਲ ਰੋਜ਼ਾਨਾ ਧਮਕੀਆਂ ਦਿੰਦੇ ਸਨ ਕਿ ਉਹ ਉਹਨਾਂ ਦਾ 3 ਲੱਖ 11 ਹਜ਼ਾਰ ਰੁਪਿਆ ਤੁਰੰਤ ਵਾਪਿਸ ਕਰ ਦੇਵੇ ਨਹੀਂ ਤਾਂ ਉਸ ਨੂੰ ਜਾਨੋ ਖਤਮ ਕਰ ਦਿੱਤਾ ਜਾਵੇਗਾ।

ਉਹ ਪੈਸਿਆਂ ਦੇ ਲੈਣ ਦੇਣ ਬਦਲੇ ਉਸਦੇ ਲੜਕੇ ਨੂੰ ਰੋਜ਼ਾਨਾ ਜ਼ਲੀਲ ਕਰਦੇ ਅਤੇ ਪੁਲੀਸ ਕੋਲੋਂ ਚੁੱਕਵਾ ਦੇਣ ਦੀਆਂ ਧਮਕੀਆਂ ਵੀ ਦਿੰਦੇ ਸਨ । ਉਸ ਨੇ ਦੱਸਿਆ ਕਿ ਬੀਤੀ ਰਾਤ ਲਗਭਗ 7 ਵਜੇ ਦੇ ਕਰੀਬ ਥਾਣਾ ਮੇਹਟੀਆਣਾ ਦਾ ਥਾਣੇਦਾਰ ਬਲਕਾਰ ਸਿੰਘ ਉਹਨਾਂ ਦੇ ਘਰ ਆਇਆ ਅਤੇ ਉਸਨੇ ਉਸਦੇ ਲੜਕੇ ਨੂੰ ਗਾਲੀ ਗਲੋਚ ਹੀ ਨਹੀ ਕੀਤਾ ਸਗੋ ਸਾਰੇ ਪਰਿਵਾਰ ਸਾਮ੍ਹਣੇ ਰੱਜਕੇ ਜ਼ਲੀਲ ਕੀਤਾ ਅਤੇ ਥਾਣੇ ਲਿਜਾਕੇ ਬੰਦਾ ਬਣਾਉਣ ਦੀਆਂ ਧਮਕੀਆਂ ਦਿੰਦਾ ਹੋਇਆ ਉਕਤ ਥਾਣੇਦਾਰ ਉਸਦੇ ਲੜਕੇ ਨੂੰ ਆਪਣੇ ਨਾਲ ਧੱਕੇ ਨਾਲ ਥਾਣਾ ਮੇਹਟੀਆਣਾ ਲੈ ਗਿਆ।
                            
ਮ੍ਰਿਤਕ ਲੜਕੇ ਦੇ ਪਿਤਾ ਕਿਸ਼ਨ ਚੰਦ ਨੇ ਦੱਸਿਆ ਕਿ ਉਸਨੇ ਪੁਲੀਸ ਦੇ ਉਕਤ ਥਾਣੇਦਾਰ ਦੀਆਂ ਬਹੁਤ ਮਿਨਤਾਂ ਕੀਤੀਆਂ ਪ੍ਰੰਤੂ ਉਸ ਨੇ ਕਿਸੇ ਦੀ ਕੋਈ ਨਹੀ ਸੁਣੀ । ਉਸਨੇ ਘੰਟੇ ਕੁ ਬਾਅਦ ਇਸ ਘਟਨਾ ਸਬੰਧੀ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਅਤੇ ਪੰਚ ਮਹਿੰਦਰਪਾਲ ਨਾਲ ਸੰਪਰਕ ਕਰਕੇ ਲੜਕੇ ਬਾਰੇ ਥਾਣੇ ਪਤਾ ਕਰਨ ਦੀ ਬੇਨਤੀ ਕੀਤੀ । ਜਦ ਪੰਚਾਇਤ ਮੈਬਰ ਮਹਿੰਦਰਪਾਲ ਵਲੋ ਉਕਤ ਥਾਣੇਦਾਰ ਨੂੰ ਫੋਨ ’ਤੇ ਗੁਰਮੇਲ ਨੂੰ ਚੁੱਕਣ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਗੁਰਮੇਲ ਰਾਮ ਵਿਰੁੱਧ ਮਦਨ ਲਾਲ ਅਤੇ ਬਿੰਦੂ ਦੇ 3 ਲੱਖ 11 ਹਜ਼ਾਰ ਰੁਪਿਆ ਨਾ ਵਾਪਿਸ ਕਰਨ ਸਬੰਧੀ ਦੋ ਸ਼ਿਕਾਇਤਾਂ ਸੁਖਦੇਵ ਸਿੰਘ ਵਾਸੀ ਹਰਿਆਣਾ ਕਲਾਂ ਅਤੇ ਸੁਰਜੀਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਭੂੰਗਰਨੀ ਨੇ ਦਰਜ ਕਰਵਾਈਆਂ ਹਨ ਤੇ ਪੁਲੀਸ ਵਲੋਂ ਗੁਰਮੇਲ ਰਾਮ ਵਿਰੁੱਧ ਧਾਰਾ 107, 151 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਤੁਸੀ ਉਸ ਨੂੰ ਮਿਲਣ ਲਈ ਥਾਣੇ ਆ ਜਾਣਾ ।
                                  
ਬਜ਼ੁਰਗ ਕਿਸ਼ਨ ਚੰਦ ਨੇ ਦੱਸਿਆ ਕਿ ਉਸਦੇ ਪੈਰਾਂ ਹੇਠੋਂ ਉਸ ਵਕਤ ਜ਼ਮੀਨ ਖਿਸਕ ਗਈ ਜਦ ਥਾਣੇਦਾਰ ਦਾ ਪੰਚਾਇਤ ਮੈਂਬਰ ਨੂੰ ਫੋਨ ਆਇਆ ਕਿ ਗੁਰਮੇਲ ਰਾਮ ਦੀ ਸਿਹਤ ਖਰਾਬ ਹੋ ਗਈ ਹੈ ਤੇ ਅਸੀ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਜਾ ਰਹੇ ਹਾਂ। ਉਸਨੇ ਦੱਸਿਆ ਕਿ ਉਹ ਹਾਲੇ ਹਸਪਤਾਲ ਨੂੰ ਜਾਣ ਲਈ ਤਿਆਰ ਹੀ ਹੋ ਰਹੇ ਸਨ ਕਿ ਥਾਣੇਦਾਰ ਦਾ ਮੁੜ ਫੋਨ ਆਇਆ ਕਿ ਗੁਰਮੇਲ ਰਾਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਸਨੇ ਦੱਸਿਆ ਕਿ ਜਦ ਉਹਨਾਂ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਸਮੁੱਚਾ ਪਿੰਡ ਭੜਕ ਉਠਿਆ ਅਤੇ ਉਹਨਾਂ ਦੇ ਸਮਰਥਕ ਅਤੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਆਦਿ ਨੇ ਥਾਣੇ ਮੋਹਰੇ ਇਕੱਠੇ ਹੋ ਕੇ ਪੁਲੀਸ ਵਿਰੁੱਧ ਜੰਮਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ।

ਕਿਸ਼ਨ ਚੰਦ ਨੇ ਦੱਸਿਆ ਕਿ ਗੁਰਮੇਲ ਰਾਮ ਦੀ ਮੌਤ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਹੀ ਹੋਈ ਹੈ। ਉਸ ਨੂੰ ਕੋਈ ਬਿਮਾਰੀ ਨਹੀਂ ਸੀ । ਉਸਨੇ ਦੱਸਿਆ ਕਿ ਥਾਣੇਦਾਰ ਇਲਾਕੇ ਵਿੱਚ ਰਿਸ਼ਵਤ ਖੋਰ ਵਜੋਂ ਜਾਣਿਆਂ ਜਾਂਦਾ ਹੈ । ਇਸ ਵਿਰੁੱਧ ਪਹਿਲਾਂ ਵੀ ਪਿੰਡ ਖਨੌੜਾ ਦੀ ਇੱਕ ਨਬਾਲਗ ਲੜਕੀ ਨਾਲ ਰੇਪ ਕਰਨ ਵਾਲੇ ਲੜਕਿਆਂ ਵਿੱਚੋਂ ਦਰਜ ਕੇਸ ਵਿੱਚੋਂ ਇੱਕ ਲੜਕੇ ਦਾ ਨਾਮ ਕੱਢਣ ਦਾ ਦੌਸ਼ ਹੈ ਤੇ ਹਾਈ ਕੋਰਟ ਵਲੋਂ ਇਸ ਵਿਰੁੱਧ ਸਾਲ 2012 ਵਿੱਚ ਕੇਸ ਵੀ ਦਰਜ ਕੀਤਾ ਗਿਆ ਸੀ ।
                                      
ਭੜਕੇ ਲੋਕਾਂ ਵਲੋ ਬਸਪਾ ਆਗੂ ਨਰਿੰਦਰ ਖਨੌੜਾ ਦੀ ਅਗਵਾਈ ਵਿੱਚ ਪੁਲੀਸ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਲਗਭਗ 6 ਘੰਟੇ ਦੇ ਕਰੀਬ ਮੁਕੰਮਲ ਟਰੈਫਿਕ ਜਾਮ ਕੀਤਾ ਗਿਆ । ਬਸਪਾ ਆਗੂਆਂ ਨੇ ਦੱਸਿਆ ਕਿ ਥਾਣਾ ਮੇਹਟੀਆਣਾਂ ਦੀ ਪੁਲੀਸ ਦੇ ਉਕਤ ਭ੍ਰਿਸ਼ਟ ਥਾਣੇਦਾਰ ਵਲੋ ਵਿਰੋਧੀ ਧਿਰ ਕੋਲੋ ਮੋਟੀ ਰਕਮ ਲੈ ਕੇ ਗੁਰਮੇਲ ਰਾਮ ਤੇ ਅੰਨ੍ਹਾਂ ਤਸ਼ੱਦਦ ਕੀਤਾ ਜਿਸ ਸਦਕਾ ਉਸਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਈ ਹੈ।
                      
ਪੁਲੀਸ ਦੇ ਉਚ ਅਧਿਕਾਰੀਆਂ ਵਲੋ ਭੜਕੇ ਹੋਏ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ । ਕਿਸ਼ਨ ਚੰਦ ਦੇ ਬਿਆਨਾ ਤੇ ਥਾਣੇਦਾਰ ਬਲਕਾਰ ਸਿੰਘ, ਮਦਨ ਲਾਲ ਅਤੇ ਉਸਦੇ ਲੜਕੇ ਬਿੰਦੂ ਵਿਰੁੱਧ ਧਾਰਾ 302 , 34 ਆਈ ਪੀ ਸੀ ਤਹਿਤ ਮਾਮਲਾ ਦਰਜ਼ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ਼ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
                     
ਇਸ ਸਬੰਧ ਵਿੱਚ ਥਾਣਾ ਮੇਹਟੀਆਣਾ ਦੀ ਪੁਲੀਸ ਦੇ ਥਾਣੇਦਾਰ ਬਲਕਾਰ ਸਿੰਘ ਨੇ ਕਿਹਾ ਸੀ ਕਿ ਗੁਰਮੇਲ ਰਾਮ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਹੈ। ਪ੍ਰੰਤੂ ਲੋਕਾਂ ਵਲੋ ਪੁਲੀਸ ਦੀ ਉਕਤ ਗੱਲ ਨੂੰ ਹਜ਼ਮ ਨਹੀ ਕੀਤਾ ਗਿਆ ਤੇ ਲੋਕ ਭੜਕ ਉਠੇ । ਬਸਪਾ ਆਗੂਆਂ ਦਾ ਕਹਿਣ ਸੀ ਕਿ ਉਕਤ ਥਾਣੇਦਾਰ ਦੀ ਉਕਤ ਗੱਲ ਸਰਾ ਸਰ ਗਲਤ ਹੈ। ਉਸਨੇ ਦੂਸਰੀ ਧਿਰ ਕੋਲੋਂ ਕਥਿੱਤ ਮੋਟੀ ਰਕਮ ਲੈ ਕੇ ਨੌਜਵਾਨ ਤੇ ਅੰਨਾਂ ਤਸ਼ੱਦਦ ਕੀਤਾ ਜਿਸ ਸਦਕਾ ਉਸਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਈ ਹੈ।
    

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ