Fri, 26 April 2024
Your Visitor Number :-   7004115
SuhisaverSuhisaver Suhisaver

ਹਿਮਾਚਲ 'ਚ ਬੱਸ ਹਾਦਸਾ, 25 ਲੋਕਾਂ ਦੀ ਮੌਤ

Posted on:- 24-09-2014

ਸ਼ਿਮਲਾ : ਇੱਥੋਂ ਕਰੀਬ 95 ਕਿਲੋਮੀਟਰ ਦੂਰ ਬਿਲਾਸਪੁਰ ਦੇ ਨੇੜੇ ਰੈਯਾਂ 'ਚ ਅੱਜ ਸਵੇਰੇ ਇੱਕ ਬੱਸ ਗੋਬਿੰਦ ਸਾਗਰ  ਝੀਲ 'ਚ ਡਿੱਗ ਜਾਣ ਨਾਲ ਕਰੀਬ 25 ਲੋਕਾਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਵਾਰੀਆਂ ਇਸ ਦੀ ਛੱਤ 'ਤੇ ਵੀ ਬੈਠੀਆਂ ਸਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਬਿਲਾਸਪੁਰ ਦੇ ਕਮਿਸ਼ਨਰ ਅਜੇ ਸ਼ਰਮਾ ਨੇ ਦੱਸਿਆ ਕਿ ਹਾਲੇ ਤੱਕ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਬੱਸ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਲਾਪਤਾ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਬੱਸ 'ਚ ਸਵਾਰ ਯਾਤਰੀਆਂ ਦੀ ਅਸਲ ਗਿਣਤੀ ਦਾ  ਪਤਾ ਨਹੀਂ ਲੱਗ ਸਕਿਆ। ਇਹ ਬੱਸ  ਇੱਕ ਪ੍ਰਾਈਵੇਟ ਕੰਪਨੀ ਦੀ ਸੀ ਜੋ ਰਿਸ਼ੀਕੇਸ਼ ਤੋਂ ਬਿਲਾਸਪੁਰ ਜਾ ਰਹੀ ਸੀ। ਇਸ ਬੱਸ ਵਿੱਚ ਜ਼ਿਆਦਾਤਰ ਯਾਤਰੀ ਸਥਾਨਕ ਸਨ। 40 ਸੀਟਾਂ ਵਾਲੀ ਇਹ ਬੱਸ ਪੂਰੀ ਭਰੀ ਹੋਈ ਸੀ।  ਮੌਕੇ 'ਤੇ ਮੌਜੂਦ ਸ੍ਰੀ ਸ਼ਰਮਾ ਨੇ ਕਿਹਾ ਕਿ ਬਚਾਅ ਕਾਰਜ ਜ਼ੋਰਾਂ 'ਤੇ ਹਨ ਅਤੇ ਬੀਬੀਐਮਬੀ ਦੇ ਗੋਤਾਖ਼ੋਰਾਂ ਨੂੰ ਲਾਸ਼ਾਂ ਕੱਢਣ ਲਈ  ਬੁਲਾਇਆ ਗਿਆ ਹੈ।
ਸੂਤਰਾਂ ਅਨੁਸਾਰ ਕਰੀਬ ਅੱਧਾ ਦਰਜਨ ਲੋਕਾਂ ਨੇ ਜਾਨ ਬਚਾਉਣ ਲਈ ਬੱਸ ਤੋਂ ਛਾਲਾਂ ਮਾਰ ਦਿੱਤੀਆਂ ਸਨ, ਜਿਸ ਨਾਲ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਇਨ੍ਹਾਂ ਜ਼ਖ਼ਮੀਆਂ ਨੂੰ ਬਿਲਾਸਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ